Breaking News

ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ 50 ਹਫਤਿਆਂ ਦੀ ਸਜ਼ਾ

ਲੰਡਨ : ਅਮਰੀਕਾ ਦੇ ਗੁਪਤ ਦਸਤਾਵੇਜ਼ਾਂ ਨੂੰ ਲੀਕ ਕਰਕੇ ਦੁਨੀਆਂਭਰ ‘ਚ ਸੁਰਖੀਆਂ ‘ਚ ਆਏ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਜਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਦੇ ਇਲਜ਼ਾਮ ਹੇਠ ਅਦਾਲਤ ਵੱਲੋਂ 50 ਹਫਤਿਆਂ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਇੱਕ ਅਦਾਲਤ ਨੇ ਬੀਤੀ ਕੱਲ੍ਹ ਅਸਾਂਜੇ ਨੂੰ ਦੋਸ਼ੀ ਠਹਿਰਾਉਂਦਿਆਂ ਇਸ ਸਜ਼ਾ ਦਾ ਐਲਾਨ ਕੀਤਾ। ਅਸਾਂਜ ਨੇ ਅਦਾਲਤ ‘ਚ ਕਿਹਾ ਕਿ ਉਹ ਉਨ੍ਹਾਂ ਸਾਰੇ ਲੋਕਾਂ ਤੋਂ ਮਾਫੀ ਮੰਗਦਾ ਹੈ ਜਿਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਬੇਇੱਜ਼ਤੀ ਹੋਈ ਹੈ।

ਦੱਸ ਦਈਏ ਕਿ ਅਸਾਂਜ ਨੂੰ ਪਿਛਲੇ ਮਹੀਨੇ ਲੰਡਨ ਸਥਿਤ ਇਕੂਏਟਰ ਦੇ ਦੂਤਾਵਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਇੱਥੇ 2012 ਤੋਂ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਸਵੀਡਨ ‘ਚ ਅਸਾਂਜੇ ‘ਤੇ ਯੋਨ ਸੋਸ਼ਨ ਦੇ ਇਲਜ਼ਾਮ ਲੱਗੇ ਸਨ ਤੇ ਉਹ ਇਸ ਕਰਕੇ ਹੀ ਹਵਾਲਗੀ ਤੋਂ ਬਚਣ ਲਈ ਇੱਥੇ ਸ਼ਰਨ ਲੈ ਕੇ ਰਹਿ ਰਿਹਾ ਸੀ। ਜ਼ਿਕਰਯੋਗ ਹੈ ਕਿ ਸਾਲ 2006 ‘ਚ ਵਿਕੀਲੀਕਸ ਦੀ ਸੁਰੂਆਤ ਅਸਾਂਜ ਵੱਲੋਂ ਕੀਤੀ ਗਈ ਸੀ ਅਤੇ ਸਾਲ 2010 ‘ਚ ਉਨ੍ਹਾਂ ਨੇ ਵੱਡੀ ਮਾਤਰਾ ‘ਚ ਅਮਰੀਕੀ ਸੈਨਾ ਦੇ ਗੁਪਤ ਦਸਤਾਵੇਜ ਸਰਵਜਨਕ ਕਰ ਦਿੱਤੇ ਸਨ। ਇਸ ਤੋਂ ਬਾਅਦ ਅਸਾਂਜੇ ਖਿਲਾਫ ਅਮਰੀਕਾ ‘ਚ ਅਮਰਾਧਿਕ ਮਾਮਲਾ ਦਰਜ਼ ਕੀਤਾ ਗਿਆ ਸੀ।

 

Check Also

ਐਲਨ ਮਸਕ ਨੇ ਟਰੂਡੋ ‘ਤੇ ਬੋਲਣ ਦੀ ਆਜ਼ਾਦੀ ਨੂੰ ਕੁੱਚਲਣ ਦੇ ਲਗਾਏ ਦੋਸ਼

ਨਿਊਜ਼ ਡੈਸਕ: ਟੇਸਲਾ ਕੰਪਨੀ ਦੇ ਸਹਿ-ਸੰਸਥਾਪਕ, ਸਪੇਸਐਕਸ ਦੇ ਸੰਸਥਾਪਕ ਅਤੇ ਸੀਈਓ ਐਲਨ ਮਸਕ ਨੇ ਕੈਨੇਡੀਅਨ …

Leave a Reply

Your email address will not be published. Required fields are marked *