Home / ਮਨੋਰੰਜਨ / ਵਿਆਹ ਤੋਂ ਪਹਿਲਾਂ ਹੀ ਅਰਜੁਨ ਰਾਮਪਾਲ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਉਨ੍ਹਾਂ ਦੀ ਗਰਲਫ੍ਰੈਂਡ

ਵਿਆਹ ਤੋਂ ਪਹਿਲਾਂ ਹੀ ਅਰਜੁਨ ਰਾਮਪਾਲ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਉਨ੍ਹਾਂ ਦੀ ਗਰਲਫ੍ਰੈਂਡ

ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਅਕਸਰ ਆਪਣੀ ਪਰਸਨਲ ਲਾਇਫ ਨੂੰ ਲੈ ਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਹਾਲ ਹੀ ਵਿੱਚ ਅਰਜੁਨ ਰਾਮਪਾਲ ਨੇ ਮਿਹਰ ਜੇਸਿਆ ( Mehr Jesia ) ਨੂੰ ਤਲਾਕ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਮਿਹਰ ਨੂੰ ਤਲਾਕ ਦੇਣ ਤੋਂ ਬਾਅਦ ਅਰਜੁਨ ਵਿਦੇਸ਼ੀ ਮਾਡਲ ਗੈਬ੍ਰਿਏਲਾ ਡੇਮੇਟ੍ਰਿਏਡਸ ( Gabriella Demetriades ) ਨੂੰ ਡੇਟ ਕਰਨ ਲੱਗੇ ਸਨ । ਹੁਣ ਇਸ ਵਿੱਚ ਖਬਰ ਆ ਰਹੀ ਹੈ ਕਿ ਅਰਜੁਨ ਰਾਮਪਾਲ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਫੋਟੋ ਸ਼ੇਅਰ ਦੀ ਜਿਸਨ੍ਹੇ ਫੈਂਸ ਨੂੰ ਸਰਪ੍ਰਾਇਜ਼ ਕਰ ਦਿੱਤਾ। ਅਰਜੁਨ ਰਾਮਪਾਲ ਨੇ ਮੰਗਲਵਾਰ ਨੂੰ ਆਪਣੇ ਫੈਨਸ ਨਾਲ ਗੁੱਡ ਨਿਊਜ਼ ਸ਼ੇਅਰ ਕਰਦਿਆਂ ਦੱਸਿਆ ਕਿ ਉਹ ਆਪਣੀ ਗਰਲਫ੍ਰੈਂਡ ਨਾਲ ਬੇਬੀ ਪਲਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਰਲਫ੍ਰੈਂਡ ਗੈਬ੍ਰਿਏਲਾ ਡੇਮੇਟ੍ਰਿਏਡਸ ਗਰਭਵਤੀ ਹੈ।
ਵਿਆਹ ਤੋਂ ਪਹਿਲਾਂ ਬੱਚੇ ਦੇ ਪਿਤਾ ਬਣਨ ਵਾਲੇ ਅਰਜੁਨ ਪਹਿਲੇ ਐਕਟਰ ਨਹੀਂ ਹਨ। ਇਸ ਤੋਂ ਪਹਿਲਾਂ ਵੀ ਕਈ ਐਕਟਰਸ ਅਜਿਹਾ ਬੋਲਡ ਸਟੈਪ ਲੈ ਚੁੱਕੀਆਂ ਹਨ। ਅਰਜੁਨ ਨੇ ਗੈਬ੍ਰਿਏਲਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਇੱਕ ਵਾਰ ਫੇਰ ਪਿਓ ਬਣਨ ਵਾਲੇ ਹਨ। ਉਨ੍ਹਾਂ ਲਿਖਿਆ, “ਖੁਸ਼ਨਸੀਬ ਹਾਂ ਕਿ ਇੱਕ ਵਾਰ ਫੇਰ ਤੋਂ ਨਵੀਂ ਸ਼ੁਰੂਆਤ ਕਰ ਪਾ ਰਿਹਾ ਹਾਂ, ਇਸ ਬੱਚੇ ਲਈ ਤੁਹਾਡਾ ਸ਼ੁਕਰੀਆ।”
ਇਸ ਤੋਂ ਕੁਝ ਦਿਨ ਪਹਿਲਾਂ ਐਕਟਰਸ ਐਮੀ ਜੈਕਸਨ ਨੇ ਵੀ ਐਲਾਨ ਕੀਤਾ ਸੀ ਕਿ ਉਹ ਆਪਣੇ ਮੰਗੇਤਰ ਨਾਲ ਬੇਬੀ ਪਲਾਨ ਕਰ ਰਹੀ ਹੈ। ਐਮੀ ਵੀ ਗਰਭਵਤੀ ਹੈ।ਐਮੀ ਜੈਕਸਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ‘ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ‘ਆਈ ਲਵ ਯੂ’ ਮੈਨੂੰ ਦੁਨੀਆ ਦੀ ਸਭ ਤੋਂ ਖੁਸ਼ ਕੁੜੀ ਬਣਾਉਣ ਲਈ ਧੰਨਵਾਦ।”

Check Also

ਬੈਟਮੈਨ ਦੀ ਪਹਿਲੀ ਝਲਕ ਆਈ ਸਾਹਮਣੇ, ਇਸ ਅੰਦਾਜ਼ ਵਿੱਚ ਵਿਖੇ ਰਾਬਰਟ ਪੈਟਿਨਸਨ

ਨਿਊਜ਼ ਡੈਸਕ: ਮਸ਼ਹੂਰ ਸੁਪਰਹੀਰੋ ਬੈਟਮੈਨ ‘ਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਨਿਰਦੇਸ਼ਕ ਮੈਟ ਰੀਵਸ ( …

Leave a Reply

Your email address will not be published. Required fields are marked *