ਲੜਕੀ ਨੇ ਪੈਸਿਆਂ ਦੇ ਲਾਲਚ ‘ਚ ਕੀਤਾ ਆਪਣੀ ਪੱਕੀ ਸਹੇਲੀ ਦਾ ਕਤਲ

TeamGlobalPunjab
2 Min Read

ਵਾਸ਼ਿੰਗਟਨ: ਅਲਾਸਕਾ ਦੀ ਇਕ 18 ਸਾਲਾ ਲੜਕੀ ਡੇਨਾਲੀ ਬ੍ਰੇਮਰ ਨੇ 90 ਲੱਖ ਡਾਲਰ ਦੇ ਲਾਲਚ ‘ਚ ਆਪਣੀ ਪੱਕੀ ਸਹੇਲੀ ਦਾ ਕਤਲ ਕਰ ਦਿੱਤਾ। ਕੋਰਟ ਨੇ ਦੋਸ਼ੀ ਲੜਕੀ, ਵਾਰਦਾਤ ‘ਚ ਸ਼ਾਮਲ ਉਸਦੇ ਚਾਰ ਦੋਸਤ ‘ਤੇ ਆਨਲਈਨ ਲਾਲਚ ਦੇਣ ਵਾਲੇ ਨੂੰ 99-99 ਸਾਲ ਦੀ ਸਜ਼ਾ ਸੁਣਾਈ ਹੈ।

ਡੇਨਾਲੀ ਬ੍ਰੇਮਰ ਦੀ ਇੰਡੀਆਨਾ ਦੇ ਵਸਨੀਕ 21 ਸਾਲਾ ਡੇਰਿਨ ਸ਼ਿਲੀਮਲਰ ਨਾਲ ਆਨਲਾਈਨ ਦੋਸਤੀ ਹੋਈ। ਸ਼ਿਲੀਮਲਰ ਨੇ ਆਨਲਾਈਨ ਖੁਦ ਨੂੰ ਬਹੁਤ ਅਮੀਰ ਵਿਅਕਤੀ ਦੱਸਿਆ। ਉਸ ਨੇ ਬ੍ਰੇਮਰ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਜੇਕਰ ਉਹ ਆਪਣੀ ਬੈਸਟ ਫ੍ਰੈਂਡ ਦੀ ਹੱਤਿਆ ਕਰ ਦਿੰਦੀ ਹੈ ਤਾਂ ਉਹ ਉਸ ਨੂੰ 90 ਲੱਖ ਡਾਲਰ ਦੀ ਰਾਸ਼ੀ ਦੇਵੇਗਾ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨੂੰ ਆਨਲਾਈਨ ਉਕਸਾਉਣ ਵਾਲਾ ਵਿਅਕਤੀ ਉਸਨੂੰ ਵੀ ਬਲੈਕਮੇਲ ਕਰਨਾ ਚਾਹੁੰਦਾ ਸੀ।

ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ,” ਆਨਲਾਈਨ ਗੱਲਬਾਤ ਦੌਰਾਨ ਦੋਹਾਂ ਨੇ ਅਲਾਸਕਾ ਵਿਚ ਕਿਸੇ ਦੇ ਬਲਾਤਕਾਰ ਅਤੇ ਕਤਲ ਸਬੰਧੀ ਚਰਚਾ ਕੀਤੀ ਸੀ। ਸ਼ਿਲੀਮਲਰ ਨੇ ਬ੍ਰੇਮਰ ਨੂੰ ਵਾਅਦਾ ਕੀਤਾ ਸੀ ਕਿ ਜੇਕਰ ਉਹ ਵਾਰਦਾਤ ਦਾ ਵੀਡੀਓ ਅਤੇ ਤਸਵੀਰਾਂ ਉਸ ਨੂੰ ਭੇਜਦੀ ਹੈ ਤਾਂ ਉਸ ਨੂੰ 90 ਲੱਖ ਡਾਲਰ ਜਾਂ ਉਸ ਤੋਂ ਵੱਧ ਰਾਸ਼ੀ ਮਿਲੇਗੀ।” ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰੇਮਰ ਨੇ ਇਸ ਕੰਮ ਲਈ ਆਪਣੇ ਨਾਲ ਚਾਰ ਹੋਰ ਲੋਕਾਂ ਨੂੰ ਜੋੜਿਆ। ਸਾਰਿਆਂ ਨੇ ਮਿਲ ਕੇ ਬ੍ਰੇਮਰ ਦੀ ਦੋਸਤ ਸਿੰਥਿਆ ਹਾਫਮੈਨ ਦਾ ਕਤਲ ਕਰਨ ਦੀ ਯੋਜਨਾ ਬਣਾਈ।

ਅਧਿਕਾਰੀਆਂ ਨੇ ਦੱਸਿਆ,”ਯੋਜਨਾ ਮੁਤਾਬਕ ਉਹ 2 ਜੂਨ ਨੂੰ ਹਾਫਮੈਨ ਨੂੰ ਆਪਣੇ ਨਾਲ ਪਹਾੜ ‘ਤੇ ਚੜ੍ਹਨ ਲਈ ਲੈ ਗਏ। ਉੱਥੇ ਉਨ੍ਹਾਂ ਨੇ ਹਾਫਮੈਨ ਦੇ ਹੱਥ-ਪੈਰ ਬੰਨ੍ਹੇ, ਫਿਰ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਸਨੈਪਚੈਟ ਤੇ ਸ਼ਿਲੀਮਲਰ ਨੂੰ ਨਾਲ ਦੀ ਨਾਲ ਭੇਜਦੀ ਰਹੀ ਤੇ ਫਿਰ ਉਸ ਦੇ ਸਿਰ ਵਿਚ ਗੋਲੀ ਮਾਰੀ ਕੇ ਨਦੀ ਵਿਚ ਸੁੱਟ ਦਿੱਤਾ। ਬੀਤੇ ਸ਼ੁੱਕਰਵਾਰ ਗ੍ਰੈਂਡ ਜਿਊਰੀ ਨੇ ਸਾਰੇ 6 ਦੋਸ਼ੀਆਂ ਨੂੰ ਪ੍ਰਥਮ ਸ਼੍ਰੇਣੀ ਹੱਤਿਆ ਦਾ ਦੋਸ਼ੀ ਠਹਿਰਾਇਆ ਅਤੇ ਇਸ ਦੇ ਨਾਲ ਹੀ ਸਬੰਧਤ ਹੋਰ ਮਾਮਲਿਆਂ ਵਿਚ ਵੀ ਇਨ੍ਹਾਂ ਨੂੰ ਦੋਸ਼ੀ ਪਾਇਆ ਗਿਆ।

- Advertisement -

Share this Article
Leave a comment