ਲੋਕਸਭਾ ਚੋਣਾਂ ਦੇ ਦੂਜੇ ਪੜਾਅ ‘ਚ ਇਸ ਸੀਟ ਦੇ 90 ਪੋਲਿੰਗ ਬੂਥਾਂ ‘ਤੇ ਨਹੀਂ ਪਈ ਇਕ ਵੀ ਵੋਟ

TeamGlobalPunjab
2 Min Read

ਲੋਕਸਭਾ ਚੋਣਾਂ 2019 ਦੇ ਦੂਜੇ ਪੜਾਅ ‘ਚ 95 ਸੀਟਾਂ ‘ਤੇ 66 ਫ਼ੀਸਦੀ ਵੋਟਿੰਗ ਹੋਈ ਪਰ ਇਸੇ ਦੌਰਾਨ ਜੰਮੂ ਕਸ਼ਮੀਰ ਦੀ ਸ੍ਰੀਨਗਰ ਲੋਕਸਭਾ ਸੀਟਾਂ ਦੇ 90 ਬੂਥਾਂ ‘ਤੇ ਇੱਕ ਵੀ ਵੋਟਰ ਵੋਟ ਪਾਉਣ ਨਹੀਂ ਗਿਆ। ਜਾਣਕਾਰੀ ਮੁਤਾਬਕ ਜਿਹੜੇ ਕੇਂਦਰਾਂ ਵਿਚ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਉਹ ਇਦਰਗਾਹ, ਖਨਿਆਰ, ਹੱਬਾ ਕਦਲ ਅਤੇ ਬਟਮਾਲੂ ਇਲਾਕੇ ਵਿਚ ਹਨ।

ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਅਤੇ ਉਮਰ ਅਬਦੁੱਲਾ ਨੇ ਜਿਹੜੇ ਖੇਤਰ ਵਿਚ ਵੋਟ ਪਾਈ ਹੈ ਉਹਨਾਂ ਨੂੰ ਛੱਡ ਕੇ ਬਾਕੀ ਸੱਤ ਵਿਧਾਨ ਸਭਾ ਖੇਤਰਾਂ ਵਿਚ ਵੋਟਿੰਗ ਨੂੰ ਪ੍ਰਤੀਸ਼ਤ ਇਕਾਈ ਅੰਕ ਵਿਚ ਦਰਜ ਕੀਤਾ ਗਿਆ। ਇਰਦਗਾਹ ਵਿਧਾਨ ਸਭਾ ਖੇਤਰ ਵਿਚ 3.3 ਫ਼ੀਸਦੀ ਵੋਟਿੰਗ ਹੋਈ ਹੈ। ਸੋਨਾਵਰ ਵਿਧਾਨ ਸਭਾ ਖੇਤਰ ਵਿਚ 12 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਗੁਆਂਢੀ ਗੰਦੇਰਬਲ ਜ਼ਿਲ੍ਹਾ ਜੋ ਕਿ ਸ਼੍ਰੀਨਗਰ ਲੋਕ ਸਭਾ ਸੀਟ ਦਾ ਹਿੱਸਾ ਹੈ, ਵਿਚ 27 ਵੋਟਿੰਗ ਕੇਂਦਰਾਂ ਤੇ ਕਿਸੇ ਨੇ ਵੀ ਵੋਟ ਨਹੀਂ ਪਾਈ। ਬਡਗਾਮ ਦੇ 13 ਵੋਟਿੰਗ ਕੇਂਦਰਾਂ ਤੇ ਵੀ ਕਿਸੇ ਦੀ ਵੋਟ ਨਹੀਂ ਆਈ।

ਬਡਗਾਮ ਇਲਾਕੇ ਦੇ ਚਡੂਰਾ ਵਿਚ ਪੰਜ ਵਿਧਾਨ ਸਭਾ ਖੇਤਰਾਂ ਵਿਚ ਸਭ ਤੋਂ ਘੱਟ 9.2 ਫ਼ੀਸਦੀ ਵੋਟਾਂ ਮਿਲੀਆਂ ਜਦਕਿ ਚਰਾਰ-ਏ-ਸ਼ਰੀਫ ਵਿਚ ਸਭ ਤੋਂ ਵੱਧ 31.1 ਫ਼ੀਸਦੀ ਵੋਟਿੰਗ ਹੋਈ ਹੈ। ਸ਼੍ਰੀਨਗਰ ਲੋਕ ਸਭਾ ਖੇਤਰ ਵਿਚ 12,95,304 ਰਜਿਸਟਡ ਵੋਟਰ ਅਤੇ 1716 ਵੋਟਿੰਗ ਕੇਂਦਰ ਹਨ।

ਨੈਸ਼ਨਲ ਕਾਂਨਫਰੈਂਸ ਦੇ ਸਰਪ੍ਰਸਤ ਅਬਦੁੱਲਾ ਸ਼ੀਨਗਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਹਨ। ਉਹ ਪਿਛਲੀਆਂ ਚੋਣਾਂ ਵਿਚ ਵੀ ਇਸੇ ਸੀਟ ਤੋਂ ਜਿੱਤੇ ਸਨ। ਪੀਡੀਪੀ ਨੇ ਇਸ ਸੀਟ ਤੇ ਆਗਾ ਸਯਦ ਮੋਹਸਿਨ, ਭਾਜਪਾ ਖਾਲਿਦ ਜਹਾਂਗੀਰ ਅਤੇ ਪੀਪੁਲਸ ਕਾਂਨਫਰੈਂਸ ਨੇ ਇਰਫਾਨ ਅੰਸਾਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਨੈਸ਼ਨਲ ਕਾਂਨਫਰੈਂਸ ਦੀ ਸਹਿਯੋਗੀ ਕਾਂਨਫਰੈਂਸ ਸੀਟ ਤੋਂ ਆਪਣਾ ਕੋਈ ਉਮੀਦਵਾਰ ਨਹੀਂ ਉਤਾਰਿਆ। ਰਾਸ਼ਟਰੀ ਸਵੈ ਸੇਵਕ ਸੰਘ ਦੇ ਆਗੂ ਚੰਦਰਕਾਂਤ ਸ਼ਰਮਾ ਦੀ ਮਾਂ ਨੇ ਅਪਣੇ ਪਰਿਵਾਰ ਨਾਲ ਕਿਸ਼ਤਵਾੜ ਦੇ ਵੋਟਿੰਗ ਕੇਂਦਰ ਵਿਚ ਵੋਟ ਪਾਈ ਅਤੇ ਕਿਹਾ ਕਿ ਉਹਨਾਂ ਦਾ ਵੋਟ ਚੰਦਰਕਾਂਤ ਸ਼ਰਮਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਹੈ।

- Advertisement -

Share this Article
Leave a comment