ਲੁਧਿਆਣਾ ਸਮੂਹਿਕ ਬਲਾਤਕਾਰ ਦੇ ਮੁਲਜ਼ਮਾਂ ਨੂੰ ਗੈਂਗਸਟਰ ਨੇ ਸ਼ਰੇਆਮ ਠੋਕਣ ਦੀ ਦਿੱਤੀ ਧਮਕੀ

Prabhjot Kaur
2 Min Read

ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਚ ਵਾਪਰੀ ਗੈਂਗਰੇਪ ਦੀ ਘਟਨਾ ਨਾ ਸਾਰੇ ਪਾਸੇ ਤਹਿਲਕਾ ਮਚਾ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈਣੀ ਸ਼ੁਰੂ ਹੋ ਗਈ ਪਰ ਇਸ ਮਾਮਲੇ ਤੇ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਜਲਦ ਹੀ ਕੁਝ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ। ਜਿਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰ ਸੱਤ ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ ਪਰ ਹੁਣ ਇਹ ਗੈਂਗਸਟਰਾਂ ਦੇ ਧੱਕੇ ਚੜ੍ਹਣੇ ਸ਼ੁਰੂ ਹੋ ਗਏ ਹਨ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਫੇਸਬੁੱਕ ਪੇਜ਼ ਤੇ ਪਾਈ ਪੋਸਟ ਦੀ ਗੱਲ ਕਰ ਰਹੇ ਹਾਂ। ਦਰਅਸਲ ਦਵਿੰਦਰ ਬੰਬੀਹਾ ਨਾਮ ਦੀ ਇਕ ਫੇਸਬੁੱਕ ਆਈਡੀ ਤੋਂ ਇਨ੍ਹਾਂ ਮੁਲਜ਼ਮਾਂ ਨੂੰ ਸ਼ਰੇਆਮ ਧਮਕੀ ਦਿੱਤੀ ਗਈ ਤੇ ਇਸ ਪੋਸਟ ਚ ਲਿਖਿਆ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ।

ਜੋ ਲੁਧਿਆਣੇ ਜਿਲੇ ਚ ਬੀਤੀ ਸ਼ਨੀਵਾਰ ਦੀ ਰਾਤ ਨੂੰ ਇਕ ਕੁੜੀ ਨਾਲ ਹੈਵਾਨੀਆਤ ਹੋਈ ਆਹ ਉਹ ਮਾਮਲੇ ‘ਚ ਜਿਹਨਾਂ ਦੇ ਵੀ ਨਾਮ ਸਾਹਮਣੇ ਆਹ ਗਏ ਜੇ ਪੁਲਿਸ ਤੋਂ ਪਹਿਲਾਂ ਸਾਡੇ ਗਰੁੱਪ ਦੇ ਹੱਥ ਆਹ ਗਏ ਤਾਂ ਉਹਨਾਂ ਲਗਾੜਿਆਂ ਦੀ ਨਰਕਾਂ ਦੀ ਟਿਕਟ ਪੱਕੀ ਆ ਉਹਨਾਂ ਵਿਚ ਭਾਵੇ ਕੋਈ ਸਾਡਾ ਮਿੱਤਰ ਵੀ ਹੋਵੇ ਉਹ ਵੀ ਠੋਕਣਾਂ ਕਿਉਂ ਕੀ ਜੋ ਬੰਦਾ ਔਰਤ ਦੀ ਇਜਤ ਨੀ ਕਰਦਾ ਉਹ ਸਾਡਾ ਕੁਝ ਨੀ ਲੱਗਦਾ ਤੇ ਪੁਲਿਸ ਵੀ ਆਪਣਾਂ ਕੰਮ ਧਿਆਨ ਨਾਲ ਕਰੇ ਇਸ ਕੇਸ ਵਿਚ। ਜੇ ਕੋਈ M.L.A.,Sarpanch, ਜਾਂ Police Oficer, ਉਹਨਾਂ ਲਗਾੜਿਆਂ ਦੀ Help ਲਈ ਅੱਗੇ ਆਇਆ ਤਾਂ ਉਹ ਵੀ ਆਪਣਾਂ ਬਚਾ ਕਰ ਲੈਣ
ਪੁਲਿਸ ਨੂੰ ਬੇਨਤੀ ਆਹ ਜਲਦੀ ਮੁਲਜਮਾਂ ਤੇ ਕਾਰਵਾਈ ਕਰੋ। ਨਹੀਂ ਫਿਰ ਨਤੀਜੇ ਭੁਗਤਨ ਨੂੰ ਤਿਆਰ ਰਹੋ ਅਸੀਂ ਹੁਣ ਹੋਰ ਨੀ ਧੱਕਾ ਚੱਲਣ ਦੇਣਾ…

ਬੇਸ਼ੱਕ ਗੈਂਗਸਟਰ ਇਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਪਰ ਪੁਲਿਸ ਦੀ ਨੱਕ ਹੇਠ ਤੋਂ ਇਹ ਮੁਲਜ਼ਮ ਬਚ ਨਹੀਂ ਸਕੇ, ਕਈਆਂ ਨੂੰ ਗ੍ਰਿਫਤਾਰ ਕਰ ਲਿਆ ਏ ਬਾਕੀ ਵਧੇਰੇ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

- Advertisement -

Share this Article
Leave a comment