Breaking News

ਲੁਧਿਆਣਾ ਸ਼ਰਮਸਾਰ, 5 ਸਾਲਾ ਮਾਸੂਮ ਦਾ ਜਬਰ ਜਿਨਾਹ ਤੋਂ ਬਾਅਦ ਕਤਲ

ਲੁਧਿਆਣਾ : ਸਮਾਜ ਵਿੱਚ ਫੈਲੀ ਦਗਿੰਦਗੀ ਦੀਆਂ ਵਾਰਦਾਤਾਂ ਆਏ ਦਿਨ ਸਾਹਮਣੇ ਆਊਦੀਆਂ ਰਹਿੰਦੀਆਂ ਹਨ। ਜਿੱਥੇ ਕਈ ਦਰਿੰਦੇ ਮਾਸੂਮਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਪਿੰਡ ਜੰਡਿਆਲੀ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਪ੍ਰਵਾਸੀ ਵਿਅਕਤੀ ਵਲੋਂ ਗੁਆਂਢ ਵਿੱਚ ਰਹਿਣ ਵਾਲੀ 5 ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਿਨਾਹ ਤੋਂ ਬਾਅਦ ਕਤਲ ਕਰ ਦੇਣ ਵਾਲੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਬੱਚੀ ਘਰ ਦੇ ਵਿਹੜੇ ‘ਚ ਖੇਡ ਰਹੀ ਸੀ ਕਿ ਥੋੜ੍ਹੀ ਦੇਰ ਬਾਅਦ ਹੀ ਬੱਚੀ ਗੁੰਮ ਹੋ ਗਈ। ਘਰ ਵਾਲਿਆਂ ਨੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢ ‘ਚ ਰਹਿਣ ਵਾਲਾ ਵਿਅਕਤੀ ਆਪਣੇ ਕਮਰੇ ਦੀ ਚਾਬੀ ਉਨ੍ਹਾਂ ਨੂੰ ਫੜ੍ਹਾ ਕੇ ਖਿਸਕ ਗਿਆ। ਉਹ ਬੁਰੀ ਤਰ੍ਹਾਂ ਘਬਰਾਇਆ ਹੋਇਆ ਸੀ।

ਜਦੋਂ ਬੱਚੀ ਦੇ ਪਿਤਾ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕਮਰੇ ਦਾ ਤਾਲਾ ਖੋਲ੍ਹਿਆ ਤਾਂ ਦੇਖਿਆ ਕਿ ਬੱਚੀ ਖੂਨ ਨਾਲ ਲਥਪਥ ਹਾਲਤ ‘ਚ ਮ੍ਰਿਤਕ ਪਈ ਹੋਈ ਸੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਫੋਨ ਕੀਤਾ ਗਿਆ ਅਤੇ ਦੋਸ਼ੀ ਵਿਅਕਤੀ ਨੂੰ ਸਬਜ਼ੀ ਮੰਡੀ ਨੇੜਿਓਂ ਪੁਲਸ ਨੇ ਦਬੋਚ ਲਿਆ। ਫਿਲਹਾਲ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

Check Also

ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ

ਅੰਮ੍ਰਿਤਸਰ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 12 ਸਾਲਾਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਚੋਣਾਂ …

Leave a Reply

Your email address will not be published. Required fields are marked *