ਲੁਧਿਆਣਾ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਵੈਨ ‘ਚੋਂ ਕਰੋੜਾਂ ਦੀ ਲੁੱਟ

Rajneet Kaur
2 Min Read

ਲੁਧਿਆਣਾ: ਲੁਧਿਆਣਾ ‘ਤੋਂ  ਰਾਜਪੁਰ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ CMS ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ ਹੋਣ ਦੀ ਸੂਚਨਾ ਮਿਲੀ ਹੈ।  ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ ਡੇਢ ਵਜੇ ਦੀ ਹੈ। ਵੈਨ ਕੰਪਨੀ ਦੇ ਦਫ਼ਤਰ ਦੇ ਅਹਾਤੇ ਵਿੱਚ ਖੜ੍ਹੀ ਸੀ। ਲੁਟੇਰਿਆਂ ਵਲੋਂ 10 ਕਰੋੜ ਦੀ ਲੁੱਟ ਕੀਤੀ ਗਈ ਹੈ।  ਲੁਟੇਰਿਆਂ ਵਲੋਂ ਚੋਰੀ ਕੀਤੀ ਗਈ ਕੈਸ਼ ਵੈਨ ਨੂੰ ਬਰਾਮਦ ਕਰ ਲਿਆ ਗਿਆ ਹੈ। ਲੁੱਟੀ ਗਈ ਰਕਮ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੁਝ ਹਥਿਆਰਬੰਦ ਲੁਟੇਰੇ ਬੰਦੂਕ ਦੀ ਨੋਕ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁੱਟੀ ਗਈ ਰਕਮ ਚਾਰ ਕਰੋੜ ਤੋਂ ਵੱਧ ਹੈ, ਹਾਲਾਂਕਿ ਪੁਲਿਸ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ।ਪੁਲਿਸ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲਣ ਵਿੱਚ ਜੁਟ ਗਈ ਹੈ। ਦਸ ਦਈਏ ਕਿ  ਜਿਸ ਇਲਾਕੇ ਵਿੱਚ ਕੈਸ਼ ਵੈਨ ਦਾ ਦਫ਼ਤਰ ਹੈ, ਉਹ ਰਿਹਾਇਸ਼ੀ ਇਲਾਕਾ ਹੈ ਅਤੇ ਕੈਸ਼ ਵੈਨ ਕੰਪਨੀ ਦੀਆਂ ਸਾਰੀਆਂ ਗੱਡੀਆਂ ਇਸ ਦੇ ਵਿਚਕਾਰ ਖੜ੍ਹੀਆਂ ਹੁੰਦੀਆਂ ਹਨ, ਰਾਤ ​​ਨੂੰ ਕੈਸ਼ ਭਰਿਆ ਜਾਂਦਾ ਹੈ ਅਤੇ ਕੈਸ਼ ਵੈਨਾਂ ਸਵੇਰੇ-ਸਵੇਰੇ ਆਪੋ-ਆਪਣੇ ਟਿਕਾਣਿਆਂ ਲਈ ਰਵਾਨਾ ਹੋ ਜਾਂਦੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment