Home / ਪੰਜਾਬ / ਲਾੜਾ ਲਾੜੀ ਨੇ ਕਾਇਮ ਕੀਤੀ ਅਨੋਖੀ ਮਿਸਾਲ, ਚਾਰੇ ਪਾਸੇ ਹੋ ਰਹੇ ਹਨ ਚਰਚੇ

ਲਾੜਾ ਲਾੜੀ ਨੇ ਕਾਇਮ ਕੀਤੀ ਅਨੋਖੀ ਮਿਸਾਲ, ਚਾਰੇ ਪਾਸੇ ਹੋ ਰਹੇ ਹਨ ਚਰਚੇ

ਜਲੰਧਰ : ਅੱਜ ਕੱਲ੍ਹ ਹਰ ਇੱਕ ਵਿਆਹ ਵਿੱਚ ਕੁਝ ਨਾ ਕੁਝ ਅਨੋਖਾ ਦੇਖਣ ਨੂੰ ਮਿਲਦਾ ਹੈ। ਜਿੱਥੇ ਕੁਝ ਲੋਕ ਆਪਣੇ ਵਿਆਹ ਨੂੰ ਆਕਰਸ਼ਿਤ ਬਣਾਉਣ ਲਈ ਵੱਖਰੇ ਵੱਖਰੇ ਤਰੀਕੇ ਅਪਣਾਉਂਦੇ ਹਨ। ਇਸ ਦੇ ਚਲਦਿਆਂ ਤਾਜ਼ਾ ਮਿਸਾਲ ਇੱਥੋਂ ਦੇ ਹਰਬੰਸ ਨਗਰ ‘ਚ ਦੇਖਣ ਨੂੰ ਮਿਲੀ ਹੈ।

ਇਸ ਵਿਆਹ ਦੇ ਚਰਚੇ ਦੂਰ ਦੂਰ ਤੱਕ ਹੋ ਰਹੇ ਹਨ। ਦਰਅਸਲ ਇਸ ਵਿਆਹ ਵਿੱਚ ਲਾੜਾ ਆਪਣੀ ਲਾੜੀ ਨੂੰ ਵਿਆਹੁਣ ਲਈ ਟਰੈਕਟਰ ‘ਤੇ ਫੁੱਲ ਲਗਾ ਕੇ ਆਇਆ ਹੈ।

ਜਾਣਕਾਰੀ ਮੁਤਾਬਿਕ ਲਾੜੀ ਜੈਸਮੀਨ ਫੈਸ਼ਨ ਡਜ਼ਾਇਨਰ ਦੀ ਪੜ੍ਹਾਈ ਕੀਤੀ ਹੋਈ ਹੈ। ਦੱਸ ਦੇਈਏ ਕਿ ਲਾੜੀ ਅਤੇ ਲਾੜੇ ਦੀ ਦਿਲੀ ਇੱਛਾ ਸੀ ਕਿ ਉਹ ਜ਼ਮੀਨ ਨਾਲ ਜੁੜੇ ਰਹਿਣ। ਇਸੇ ਕਰਕੇ ਹੀ ਲੰਬੀ ਕਾਰ ‘ਤੇ ਡੋਲੀ ਲੈ ਜਾ ਕੇ ਖਰਚਾ ਕਰਨ ਦੀ ਬਜਾਏ  ਉਨ੍ਹਾਂ ਨੇ ਟਰੈਕਟਰ ‘ਤੇ ਡੋਲੀ ਲੈ ਜਾ ਕੇ ਆਪਣੀ ਵਿਰਾਸਤ ਨੂੰ ਯਾਦ ਕੀਤਾ ਹੈ।

ਦੱਸਣਯੋਗ ਇਹ ਵੀ ਹੈ  ਕਿ ਇਸ ਤੋਂ ਪਹਿਲਾਂ ਬਠਿੰਡਾ ਜਿਲ੍ਹੇ ਵਿੱਚ ਇੱਕ ਨੌਜਵਾਨ ਨੇ ਸਾਇਕਲ ‘ਤੇ ਡੋਲੀ ਲੈ ਜਾ ਕੇ ਵਿਆਹਾਂ ‘ਤੇ ਕੀਤੀ ਜਾਂਦੀ ਫਜ਼ੂਲ ਖਰਚੀ ਨੂੰ ਬੰਦ ਕਰਨ ਦਾ ਸੰਦੇਸ਼ ਦਿੱਤਾ ਸੀ।

 

Check Also

 ਸੁਖਬੀਰ ਸਿੰਘ ਬਾਦਲ ਨੇ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦਾ ਵੇਰਕਾ ਵਿਖੇ ਅੰਤਿਮ ਸਸਕਾਰ ਰੋਕੇ ਜਾਣ ਦਾ ਸਖ਼ਤ ਨੋਟਿਸ ਲਿਆ

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੁੱਝ ਸਮਾਜ ਵਿਰੋਧੀ …

Leave a Reply

Your email address will not be published. Required fields are marked *