ਲਓ ਬਈ ਕੈਪਟਨ ਦੇ ਮੂੰਹ ‘ਤੇ ਬੋਲਣ ਤੋਂ ਬਾਅਦ ਹੁਣ ਮੰਤਰੀ ਸਟੇਜਾਂ ਤੋਂ ਵੀ ਕਰਨ ਲੱਗੇ ਵੱਡੇ ਐਲਾਨ, ਬਾਦਲਾਂ ਤੇ ਮਜੀਠੀਆ ਨੂੰ ਵੀ ਅੰਦਰ ਕਰਨ ਦੀ ਜੱਗ ਜ਼ਾਹਰ ਕੀਤੀ ਰਣਨੀਤੀ

TeamGlobalPunjab
3 Min Read

ਅੰਮ੍ਰਿਤਸਰ : ਜਿਵੇਂ ਕਿ ਸਾਰੇ ਜਾਣਦੇ ਹਨ ਕਿ ਬੇਅਦਬੀ ਮਾਮਲਿਆਂ ਵਿੱਚ ਪੰਜਾਬ ਦੇ ਜਿਆਦਾਤਰ ਸੱਤਾਧਾਰੀ ਵਿਧਾਇਕ ਅਤੇ ਮੰਤਰੀ ਬਾਦਲਾਂ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਪੰਜਾਬ ਵਿਧਾਨ ਸਭਾ ਅੰਦਰ ਵੀ ਕਰ ਚੁਕੇ ਹਨ, ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵਿਧਾਨ ਸਭਾ ਤੋਂ ਬਾਹਰ ਵੀ। ਪਰ ਕਾਰਵਾਈ ਨਾ ਹੁੰਦਿਆਂ ਦੇਖ ਪੰਜਾਬ ਵਿਧਾਨ ਸਭਾ ਦੇ ਲੰਘੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਅੰਦਰ ਵਿਰੋਧੀਆਂ ਦਾ  ਮੁਕਾਬਲਾ ਕਰਨ ਲਈ ਬਣਾਈ ਜਾਣ ਵਾਲੀ ਰਣਨੀਤੀ ਲਈ ਸੱਦੀ ਗਈ ਮੀਟਿੰਗ ਦੌਰਾਨ ਕਈ ਮੰਤਰੀ ਤੇ ਵਿਧਾਇਕ ਇਸ ਮਸਲੇ ‘ਤੇ ਕੈਪਟਨ ਵਿਰੁੱਧ ਖੁੱਲ੍ਹ ਕੇ ਮੈਦਾਨ ਵਿੱਚ ਆ ਗਏ ਸਨ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਬਚਾਅ ਦੀ ਹਾਲਤ ਵਿੱਚ ਦੇਖਿਆ ਗਿਆ। ਸ਼ਾਇਦ ਇਹੋ ਕਾਰਨ ਹੈ ਕਿ ਹੁਣ ਇਨ੍ਹਾਂ ਮੰਤਰੀਆਂ ਵੱਲੋਂ ਬਾਦਲਾਂ ਨੂੰ ਸਟੇਜ਼ਾਂ ਤੋਂ ਹੀ ਸਿੱਧੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਜ਼ਾ ਧਮਕੀ ਪੰਜਾਬ ਦੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ ਹੈ। ਜਿੰਨਾਂ ਨੇ ਐਲਾਨ ਕੀਤਾ ਹੈ ਕਿ ਬੇਅਦਬੀ ਮਾਮਲਿਆਂ ਵਿੱਚ ਸੂਬਾ ਸਰਕਾਰ ਬਹੁਤ ਜਲਦ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟੇਗੀ। ਇਸ ਮੌਕੇ ਜਿੱਥੇ ਰੰਧਾਵਾ ਨੇ ਬਾਲਦਾਂ ਨੂੰ ਲਪੇਟੇ ਵਿੱਚ ਲਿਆ ਉੱਥੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਵੀ ਦੱਬ ਕੇ ਭੜਾਸ ਕੱਢੀ। ਰੰਧਾਵਾ ਇੱਥੇ ਰੱਖੜ ਪੁੰਨਿਆਂ ਦੇ ਇਤਿਹਾਸਕ ਮੇਲੇ ਮੌਕੇ ਬਾਬਾ ਬਕਾਲਾ ਵਿਖੇ ਕਰਵਾਈ ਗਈ ਸਿਆਸੀ ਕਾਨਫਰ਼ੰਸ ਵਿੱਚ ਹਿੱਸਾ ਲੈਣ ਆਏ ਹੋਏ ਸਨ।

ਕੈਬਨਿਟ ਮੰਰਤੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇੱਥੇ ਦਿੱਤੇ ਭਾਸ਼ਣ ਵਿੱਚ  ਜਿਆਦਾਤਰ ਬੇਅਦਬੀ ਮੁੱਦਾ ਹੀ ਛਾਇਆ ਰਿਹਾ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਤੇ ਖਾਸ ਕਰ ਕਾਂਗਰਸੀ ਵਰਕਰਾਂ ਨੂੰ ਇਹ ਭਰੋਸਾ ਦਵਾਉਣਾ ਚਾਹੁੰਦੇ ਹਨ ਕਿ ਇਸ ਮਾਮਲੇ ਵਿੱਚ ਕਾਰਵਾਈ ਹਰ ਹਾਲਤ ਵਿੱਚ ਹੋਵੇਗੀ ਤੇ ਇਸ ਦੌਰਾਨ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਾਂ ਗੱਲਾਂ ਵਿੱਚ ਹੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਲਪੇਟ ਲਿਆ ਤੇ ਕਿਹਾ ਕਿ ਜਿਹੜੇ ਮਜੀਠੀਆ ਕਾਂਗਰਸੀਆਂ ਨੂੰ ਗੱਦਾਰ ਕਹਿ ਰਹੇ ਹਨ ਉਹ ਬਾਦਲ ਦਾ ਡੀਐਨਏ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਬਾਦਲ ਜਦੋਂ ਪਹਿਲੀ ਵਾਰ ਚੋਣ ਲੜ ਕੇ ਵਿਧਾਇਕ ਬਣੇ ਸਨ ਤਾਂ ਉਹ ਕਾਂਗਰਸ ਦੀ ਟਿਕਟ ‘ਤੇ ਹੀ ਲੜੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਬਿਕਰਮ ਸਿੰਘ ਮਜੀਠੀਆ ਦੇ ਪੁਰਖੇ (ਦਾਦੇ-ਪੜਦਾਦੇ) ਕਾਂਗਰਸੀ ਆਗੂਆਂ ਦੇ ਪੈਰਾਂ ਵਿੱਚ ਬੈਠਿਆ ਕਰਦੇ ਸਨ।ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਦਾ ਪਰਿਵਾਰ ਅੰਗਰੇਜ਼ਾਂ ਦੀ ਮੁਖ਼ਬਰੀ ਕਰਦਾ ਰਿਹਾ ਹੈ ਤੇ ਇੰਝ ਕਰਕੇ ਹੀ ਉਨ੍ਹਾਂ ਨੇ ਜ਼ਮੀਨ ਜਾਇਦਾਦਾਂ ਬਣਾਈਆਂ ਹਨ।  ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਨੂੰ ਗ੍ਰਿਫਤਾਰ ਵੀ ਇਨ੍ਹਾਂ ਨੇ ਕਰਵਾਇਆ ਸੀ ਤੇ ਅੰਗਰੇਜਾਂ ਤੋਂ ਇਨਾਮ ਹਾਸਲ ਕੀਤੇ ਸਨ।

ਕੈਬਨਿਟ ਮੰਤਰੀ ਰੰਧਾਵਾ ਨੇ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ‘ਚ ਧਾਰਾ 370 ਅਤੇ 35 ਏ ਖਤਮ ਕੀਤੇ ਜਾਣ ਦਾ ਸਮਰਥਨ ਕਰਕੇ ਸੁਖਬੀਰ ਬਾਦਲ ਨੇ ਲੋਕਾਂ ਦੀ ਪਿੱਠ ‘ਚ ਛੁਰਾ ਮਾਰਿਆ ਹੈ।

 

- Advertisement -

Share this Article
Leave a comment