”ਲਓ ਫੜ ਲਓ ਪੂੰਛ” ਇਹ ਕੈਸਾ ਵਿਆਹ ? ਜਿਸ ‘ਚ ਲੋਕ ਗਰਮ ਪਾਣੀ ਦੀਆਂ ਬੋਤਲਾਂ ਟੈਡੀਬੀਅਰ ਤੇ ਕੁੜਤੇ ਪਜ਼ਾਮਿਆਂ ‘ਚ ਚੱਪਲਾਂ ਪਾ ਕੇ ਆਉਣਗੇ?

Prabhjot Kaur
3 Min Read

ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਵੱਲੋਂ ਕੀਤੀਆਂ ਗਈਆਂ ਪੁੱਠੀਆਂ ਸਿੱਧੀਆਂ ਹਰਕਤਾਂ ਅਕਸਰ ਹੀ ਦੁਨੀਆਂ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਦੀਆਂ ਰਹਿੰਦੀਆਂ ਹਨ। ਜਿਹੜੀਆਂ ਕਿਸੇ ਲਈ ਮੰਨੋਰੰਜਨ ਦਾ ਸਾਧਨ ਤੇ ਕਿਸੇ ਲਈ ਹੈਰਾਨੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸ਼ੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੰਗਲੈਂਡ ਦੇ ਡੇਵੋਨ ਸ਼ਹਿਰ ਦੀ ਰਹਿਣ ਵਾਲੀ ਪਾਸਕਲ ਸੇਲਿਕ ਨਾਮ ਦੀ ਇੱਕ 49 ਸਾਲ ਦੀ ਔਰਤ ਨੇ ਇਹ ਐਲਾਨ ਕੀਤਾ ਹੈ ਕਿ ਉਹ ਆਉਂਦੀ 20 ਫਰਵਰੀ 2019 ਵਾਲੇ ਦਿਨ ਸਿੰਥੈਟਿਕ ਫਾਈਬਰ ਵਾਲੀ ਰਜਾਈ ਡੁਵੇਟ ਨਾਲ ਵਿਆਹ ਕਰਵਾਵੇਗੀ। ਜੀ ਹਾਂ ਇਹ ਤੁਸੀਂ ਠੀਕ ਪੜਿਆ ਹੈ। ਇਹ ਔਰਤ ਡੁਵੇਟ ਕੰਪਨੀ ਦੀ ਰਜਾਈ ਨਾਲ ਹੀ ਵਿਆਹ ਕਰਵਾਉਣ ਜਾ ਰਹੀ ਹੈ। ਇਸ ਸਬੰਧੀ ਪਾਸਕਲ ਸੇਲਿਕ ਨੈ  ਵਾਕਾਇਦਾ ਤੌਰ ਤੇ ਵਿਆਹ ਦੇ ਕਾਰਡ ਵੀ ਛਪਵਾ ਲਏ ਹਨ ਤੇ ਪਾਸਕਲ ਦਾ ਦਾਅਵਾ ਹੈ ਕਿ ਆਪਣੇ ਆਪ ਵਿੱਚ ਇਹ ਇੱਕ ਅਨੋਖਾ ਅਤੇ ਬੜੀ ਧੂੰਮ ਧਾਮ ਵਾਲਾ ਵਿਆਹ ਹੋਵੇਗਾ।

ਪਾਸਕਲ ਸੇਲਿਕ ਦੇ ਦੱਸਣ ਅਨੁਸਾਰ ਇਸ ਵਿਆਹ ਵਿੱਚ ਕਿਸੇ ਵੀ ਵਧੀਆ ਵਿਆਹ ਵਾਂਗ ਨੱਚਣ ਗਾਂਣ ਖਾਣੇ ਅਤੇ ਹੋਰ ਰਸਮਾਂ ਨੂੰ ਨਿਭਾਉਣ ਦਾ ਪੂਰਾ ਇੰਤਜ਼ਾਮ ਕੀਤਾ ਜਾਵੇਗਾ। ਇੱਥੋਂ ਤੱਕ ਕਿ ਪਾਸਕਲ ਨੇ ਇਸ ਵਿਆਹ ਦੀ ਪ੍ਰੀਵੈਡਿੰਗ ਵੀਡੀਓ ਵੀ ਬਣਾਈ ਹੈ ਜਿਸ ਵਿੱਚ ਉਹ ਰਜਾਈ ਵਿੱਚ ਟੈਡੀਬੀਅਰ ਰੱਖ ਕੇ ਅੰਦਰ ਪੁੱਠੇ ਸਿੱਧੇ ਬਿਸਤਰੇ ਤੇ ਪਲਸੇਟੇ ਮਾਰਦੀ ਦਿਖਾਈ ਦੇ ਰਹੀ ਹੈ। ਪਾਸਕਲ ਕਹਿੰਦੀ ਹੈ ਕਿ ਬੇਸ਼ੱਕ ਲੋਕ ਇਸ ਵਿਆਹ ਨੂੰ ਆਪਣੇ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰਨਗੇ ਪਰ ਉਹ ਦਾਅਵਾ ਕਰਦੀ ਹੈ ਕਿ ਦੁਨੀਆਂ ਵਿੱਚ ਅਜਿਹਾ ਕੋਈ ਨਹੀਂ ਹੈ ਜੋ ਰਜ਼ਾਈ ਤੋਂ ਬਿਨਾਂ ਰਹਿ ਸਕਦਾ ਹੋਵੇ। ਉਹ ਕਹਿੰਦੀ ਹੈ ਰਜਾਈ ਨਾਲ ਉਸ ਦਾ ਰਿਸਤਾ ਸਭ ਤੋਂ ਅਲੱਗ ਹੈ ਕਿਉਂਕਿ ਡੁਵੇਟ ਰਜਾਈ ਉਸ ਨੂੰ ਜੱਫੀ ਪਾਉਂਦੀ ਹੈ ਤੇ ਹਰ ਦਮ ਉਸ ਦਾ ਸਾਥ ਦਿੰਦੀ ਹੈ। ਲਿਹਾਜ਼ਾ ਉਹ ਇਸ ਰਜਾਈ ਨੂੰ ਇੰਨਾਂ ਪਿਆਰ ਕਰਦੀ ਹੈ ਕਿ ਹੁਣ ਲੋਕਾਂ ਨੂੰ ਬੁਲਾ ਕੇ ਉਸ ਨੇ ਇਸ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਹੈ। ਡੁਵੇਟ ਤੇ ਪਾਸਕਲ ਦਾ ਇਹ ਵਿਆਹ 10 ਫਰਵਰੀ ਵਾਲੇ ਦਿਨ ਗਲੋਰੀਅਸ ਆਰਟ ਹਾਊਸ ਵਿੱਚ ਹੋਵੇਗਾ ਜਿਸ ਲਈ ਉਸ ਨੇ ਵਿਆਹ ਵਿੱਚ ਆਉਣ ਵਾਲਿਆਂ ਲਈ ਡਰੈਸ ਕੋਡ ਵੀ ਰੱਖਿਆ ਹੈ ਜਿਸ ਨੂੰ ਸਾਰੇ ਮਹਿਮਾਨਾਂ ਵੱਲੋਂ ਮੰਨਿਆਂ ਜਾਣਾ ਜਰੂਰੀ ਹੋਵੇਗਾ।

ਪਾਸਕਲ ਵੱਲੋਂ ਤਹਿ ਕੀਤੇ ਗਏ ਡਰੈਸ ਕੋਡ ਅਨੁਸਾਰ ਹਰ ਇੱਕ ਨੂੰ ਵਿਆਹ ਵਿੱਚ ਪਜ਼ਾਮਾ ਗਾਊਨ ਦੇ ਨਾਲ ਸਲੀਪਰ ਪਾ ਕੇ ਐਂਟਰੀ ਦਿੱਤੀ ਜਾਵੇਗੀ। ਇਸ ਡਰੈਸ ਕੋਡ ਵਿੱਚ ਖਾਸ ਗੱਲ ਇਹ ਹੋਵੇਗੀ ਕਿ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਗਰਮ ਪਾਣੀ ਦੀਆਂ ਬੋਤਲਾਂ ਤੇ ਟੈਡੀਬੀਅਰ ਵੀ ਨਾਲ ਲੈ ਕੇ ਆਉਣੇ ਪੈਣਗੇ। ਕਮਲਪੁਣੇ ਦੀ ਹੱਦ ਇੱਥੋਂ ਤੱਕ ਹੈ ਕਿ ਪਾਸਕਲ ਨੇ ਵਿਆਹ ਤੋਂ ਬਾਅਦ ਰਜਾਈ ਨਾਲ ਹਨੀਮੂਨ ਮਨਾਉਣ ਦੀ ਵੀ ਯੋਜਨਾਂ ਬਣਾਈ ਹੈ। ਸਾਨੂੰ ਪੱਕਾ ਯਕੀਨ ਹੈ ਕਿ ਇਹ ਖ਼ਬਰ ਪੜਦਿਆਂ ਸਾਰ ਤੁਸੀਂ ਇਹ ਜਰੂਰ ਕਹੋਂਗੇ ਕਿ ”ਫੜ ਲਓ ਪੂੰਛ”

- Advertisement -

Share this Article
Leave a comment