Thursday, August 22 2019
Home / Featured Videos / ਰੇਪ ‘ਤੇ ਕਿਵੇਂ ਸਿਆਸਤ ਕਰ ਰਹੀ ਹੈ ਸਰਕਾਰ ? ਹਰਸਿਮਰਤ ਤੇ ਮਜੀਠੀਆ ਦੇ ਵੱਡੇ ਖੁਲਾਸੇ

ਰੇਪ ‘ਤੇ ਕਿਵੇਂ ਸਿਆਸਤ ਕਰ ਰਹੀ ਹੈ ਸਰਕਾਰ ? ਹਰਸਿਮਰਤ ਤੇ ਮਜੀਠੀਆ ਦੇ ਵੱਡੇ ਖੁਲਾਸੇ

ਬਠਿੰਡਾ: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਬਠਿੰਡਾ ‘ਚ ਵਾਪਰੀ ਜਬਰ-ਜਨਾਹ ਦੀ ਘਟਨਾ ਬਾਰੇ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੇ ਕਰੀਬੀ ‘ਤੇ ਜਬਰ-ਜਨਾਹ ਦੇ ਇਲਜ਼ਾਮ ਲਗਾਏ। ਹਰਸਿਮਰਤ ਨੇ ਦੱਸਿਆ ਕਿ 10 ਤੋਂ 15 ਵਿਅਕਤੀ ਜਬਰ-ਜਨਾਹ ‘ਚ ਸ਼ਾਮਲ ਸਨ ਅਤੇ 5 ਤੋਂ 6 ਵਿਅਕਤੀਆਂ ‘ਤੇ ਪਰਚਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਪੁਲਿਸ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਸਕੀ।

ਉਧਰ ਬਿਕਰਮ ਮਜੀਠੀਆ ਨੇ ਕਾਂਗਰਸੀ ਆਗੂਆਂ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਐਸਐਸਪੀ ਉਹੀ ਕਰਦਾ ਹੈ ਜੋ ਕਾਂਗਰਸੀ ਆਗੂ ਉਸ ਨੂੰ ਕਰਨ ਲਈ ਕਹਿੰਦੇ ਹਨ।ਪੀੜਤ ਲੜਕੀ ਦੇ ਨਾਨਾ ਨੇ ਮੁਤਾਬਕ ਪੁਲਿਸ ਨੇ ਪਹਿਲਾਂ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ ਪਰ ਕੁਝ ਘੰਟੇ ਬਾਅਦ ਛੱਡ ਦਿੱਤਾ।

ਹਰਸਿਮਰਤ ਬਾਦਲ ਮੁਤਾਬਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੁਲਜ਼ਮਾਂ ਦਾ ਬਚਾਅ ਕਰ ਰਹੇ ਹਨ ਕਿਉਂਕਿ ਮੁਲਜ਼ਮ ਇਨ੍ਹਾਂ ਦੇ ਰਿਸ਼ਤੇਦਾਰ ਹਨ। ਹਰਸਿਮਰਤ ਨੇ ਦੱਸਿਆ ਕਿ ਬਠਿੰਡਾ ਵਿੱਚ ਨਿਰਭਇਆ ਸੈਂਟਰ ਖੁੱਲ੍ਹਿਆ ਹੈ ਜਿੱਥੇ ਜਬਰ-ਜਨਾਹ ਪੀੜਤਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਪਰ ਇਸ ਬਾਰੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ ਅਤੇ ਨਾ ਹੀ ਪੁਲਿਸ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਦੀ ਹੈ।

Check Also

ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਨੇ ਕਰਤਾ ਨਵਾਂ ਕਾਰਾ ? ਸਿੱਧੂ ਦੀ 75-25 ਵਾਲੀ ਗੱਲ ਹੋਗੀ ਸੱਚੀ !

ਮਲੋਟ: ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਦੇ ਕਾਂਡ ਨੇ ਸੈਂਕੜੇ ਲੋਕਾਂ ਨੂੰ ਸੜਕਾਂ ‘ਤੇ ਦਰੜਿਆ …

Leave a Reply

Your email address will not be published. Required fields are marked *