ਨਵੀਂ ਦਿੱਲੀ : ਅੱਜ ਅਚਾਨਕ ਹੋਈ ਬਰਸਾਤ ਕਾਰਨ ਮੌਸਮ ‘ਚ ਭਾਰੀ ਤਬਦੀਲੀ ਆਈ ਹੈ। ਅੱਜ ਜਿੱਥੇ ਕਈ ਥਾਂਈ ਭਾਰੀ ਮੀਂਹ ਪਿਆ ਉੱਥੇ ਹੀ ਕਈ ਸੂਬਿਆਂ ‘ਚ ਗੜ੍ਹੇ ਵੀ ਪਏ। ਇਸ ਦੇ ਚਲਦਿਆਂ ਦਿੱਲੀ ਹਵਾਈ ਅੱਡੇ ‘ਤੇ ਕਈ ਉਡਾਣਾਂ ਡਾਇਵਰਟ ਹੋਈਆਂ ਹਨ।
ਜਾਣਕਾਰੀ ਮੁਤਾਬਿਕ ਵਿਸਤਾਰਾ 778 ਕੋਲਕਾਤਾ ਤੋਂ ਦਿੱਲੀ ਜਾਣ ਵਾਲੀ ਹਵਾਈ ਉਡਾਣ 5:30 ਵਜੇ ਤੋਂ ਡਾਇਵਰਟ ਹੋ ਕੇ 6 ਵਜੇ ਲਖਨਊ ਪਹੁੰਚੀ। ਇਸੇ ਤਰ੍ਹਾਂ ਹੀ ਏਅਰ ਇੰਡੀਆ 408 ਪਟਨਾ ਤੋਂ ਦਿੱਲੀ ਵਾਲੀ ਉਡਾਣ 6:30 ਵਜੇ ਲਖਨਊ ਪਹੁੰਚੀ। ਜੇਕਰ ਗੱਲ ਕਰੀਏ ਇੰਡੀਗੋ ਦੀ ਤਾਂ ਇਹ ਗੋਹਾਟੀ ਤੋਂ ਦਿੱਲੀ ਉਡਾਣ ਨੰਬਰ 6573 ਸ਼ਾਮ 6:40 ਵਜੇ ਲਖਨਉ ਪਹੁੰਚੀ। ਇਸੇ ਤਰ੍ਹਾਂ ਹੀ ਏਅਰ ਲੰਕਾ ਅਤੇ ਸਪਾਈਸ ਜੇਟ ਉਡਾਣਾ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਪਹੁੰਚੀਆਂ।
ਦੱਸ ਦਈਏ ਕਿ ਅੱਜ ਤਾਪਮਾਨ 16.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਰਿਪੋਰਟਾਂ ਮੁਤਾਬਿਕ ਮੌਸਮ ਵਿਭਾਗ ਵੱਲੋਂ ਹਲਕੀ ਬਰਸਾਤ, ਅਤੇ ਬੱਦਲ ਛਾਏ ਰਹਿਣ ਦੇ ਨਾਲ ਨਾਲ ਤੇਜ਼ ਹਵਾਵਾਂ ਦੀ ਸ਼ੰਕਾ ਵੀ ਪ੍ਰਗਟ ਕੀਤੀ ਗਈ ਹੈ।