ਟੀ.ਵੀ. ਅਦਾਕਾਰ ਕਰਣ ਸਿੰਘ ਓਬਰਾਏ ‘ਤੇ ਕਥਿਤ ਰੂਪ ਨਾਲ ਇੱਕ ਮਹਿਲਾ ਜੋਤਸ਼ੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ‘ਤੇ ਨਾ ਸਿਰਫ਼ ਬਲਾਤਕਾਰ ਕਰਨ, ਸਗੋਂ ਪੀੜਤਾ ਦੀ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਦਾ ਵੀ ਦੋਸ਼ ਹੈ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੁੰਬਈ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਰਣ ਪ੍ਰਸਿੱਧ ਟੀਵੀ ਕਲਾਕਾਰ ਮੋਨਾ ਸਿੰਘ ਉਰਫ਼ ਜੱਸੀ ਦੇ ਐਕਸ ਬੁਆਏਫ਼ਰੈਂਡ ਹਨ।
ਇਕ ਨਿਊਜ਼ ਏਜੰਸੀ ਮੁਤਾਬਕ ਕਰਣ ਵਿਰੁੱਧ ਓਸ਼ੀਵਾਰਾ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮੁਤਾਬਕ ਕਰਣ ਨੇ ਵਿਆਹ ਦਾ ਝਾਂਸਾ ਦੇ ਕੇ ਪੀੜਤਾ ਨਾਲ ਬਲਾਤਕਾਰ ਕੀਤਾ। ਪੁਲਿਸ ਐਫਆਈਆਰ ਮੁਤਾਬਕ ਕਰਣ ਨੇ ਪੀੜਤਾ ਨਾਲ ਸਰੀਰਕ ਸਬੰਧ ਬਣਾਉਣ ਸਮੇਂ ਉਸ ਦੀ ਵੀਡੀਓ ਬਣਾ ਲਈ ਸੀ ਅਤੇ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਕਰਣ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਅਜਿਹਾ ਨਾ ਕਰਨ ‘ਤੇ ਵੀਡੀਓ ਜਨਤਕ ਕਰਨ ਦੀ ਧਮਕੀ ਵੀ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਕਰਣ ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ। ਉਹ ਜੱਸੀ ਜੈਸੀ ਕੋਈ ਨਹੀਂ, ਸਵਾਭੀਮਾਨ, ਸਾਯਾ, ਜ਼ਿੰਦਗੀ ਬਦਲ ਸਕਦੀ ਹੈ ਹਾਦਸਾ ਜਿਹੇ ਸ਼ੋਅ ਕਰ ਚੁੱਕੇ ਹਨ। ‘ਜੱਸੀ ਜੈਸੀ ਕੋਈ ਨਹੀਂ’ ਵਿਚ ਕਰਣ ਨੇ ਮੋਨਾ ਸਿੰਘ ਨਾਲ ਕੰਮ ਕੀਤਾ ਸੀ। ਇੱਥੋਂ ਹੀ ਇਨ੍ਹਾਂ ਦੋਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਪਰ ਬਾਅਦ ‘ਚ ਦੋਹਾਂ ਦਾ ਬ੍ਰੇਕਅਪ ਹੋ ਗਿਆ। ਐਕਟਿੰਗ ਦੇ ਨਾਲ-ਨਾਲ ਕਰਣ ਗਾਇਕ ਵੀ ਰਹੇ ਹਨ। ਉਹ ਇੰਡੀਪੋਪ ਬੈਂਡ, ਬੈਂਡ ਆਫ਼ ਬੁਆਏਜ਼ ਦਾ ਹਿੱਸਾ ਰਹੇ। ਕਰਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1995 ‘ਚ ਮਹੇਸ਼ ਭੱਟ ਦੇ ਸ਼ੋਅ ਸਵਾਭੀਮਾਨ ਨਾਲ ਕੀਤੀ ਸੀ।
ਮੋਨਾ ਸਿੰਘ ਦੇ ਸਾਬਕਾ ਬੁਆਏਫਰੈਂਡ ਬਲਾਤਕਾਰ ਮਾਮਲੇ ‘ਚ ਗ੍ਰਿਫ਼ਤਾਰ
Leave a comment
Leave a comment