ਮੋਦੀ ਵੱਲੋਂ ਸਸਤੀ ਗੈਸ ਦੇਣ ਦਾ ਨਵਾਂ ਫੰਡਾ, ਏਜੰਸੀ ‘ਚ ਜਾਓ 100 ਰੁਪਏ ਦੀ ਗੈਸ ਲਿਆਓ

Prabhjot Kaur
2 Min Read

ਨਵੀਂ ਦਿੱਲੀ: ਉਹ ਦਿਨ ਹੁਣ ਜ਼ਿਆਦਾ ਦੂਰ ਨਹੀਂ ਹਨ, ਜਦੋਂ ਗਰੀਬ ਲੋਕ ਰਸੋਈ ਗੈਸ ਦਾ ਪੂਰਾ ਸਿਲੰਡਰ (Gas Cylinder) ਖਰੀਦਣ ਦੀ ਬਜਾਏ ਗੈਸ ਏਜੰਸੀ ਤੋਂ 100 ਜਾਂ 200 ਰੁਪਏ ਦੀ ਐਲਪੀਜੀ ( LPG ) ਵੀ ਖਰੀਦ ਸਕਣਗੇ। ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੋਮਵਾਰ ਨੂੰ ਕਿਹਾ ਕਿ ਜਦੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਜ਼ਿਆਦਾ ਰਹਿੰਦੀ ਹੈ ਤਾਂ ਗਰੀਬ ਪਰਿਵਾਰਾਂ ਲਈ ਇੱਕ ਵਾਰ ਵਿੱਚ ਉਸਦੀ ਕੀਮਤ ਚੁਕਾਉਣਾ ਔਖਾ ਹੁੰਦਾ ਹੈ। ਇਸ ਲਈ ਸਰਕਾਰ ਇਸ ਮੁਸ਼ਕਿਲ ਨੂੰ ਆਸਾਨ ਬਣਾਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਆਈਆਈਟੀ ਭੁਵਨੇਸ਼ਵਰ ਦੁਆਰਾ ਵਿਕਸਿਤ ਕੀਤੇ ਗਏ ‘ਐਲਪੀਜੀ ਡਿਲੀਵਰੀ ਸਿਸਟਮ ਦਾ ਵੀ ਜ਼ਿਕਰ ਕੀਤਾ।

150 ਔਰਤਾਂ ਨੂੰ ਮਿਲੇ ਉੱਜਵਲਾ ਯੋਜਨਾ ਦੇ ਗੈਸ ਕਨੈਕਸ਼ਨ
ਪ੍ਰਧਾਨ ਨੇ ਕਿਹਾ ਉੱਜਵਲਾ ਗੈਸ ਕਨੈਕਸ਼ਨ ਨਾਲ ਔਰਤਾਂ ਦੇ ਸਮੇਂ ਦੀ ਬਚਤ ਹੋਈ ਹੈ। ਸਰਵਜਨਿਕ ਖੇਤਰ ਦੀਆਂ ਤੇਲ ਕੰਪਨੀਆਂ ਨੂੰ ਇਨ੍ਹਾਂ ਔਰਤਾਂ ਨੂੰ ਕਿਸੇ ਰੋਜਗਾਰ ਦੇ ਜ਼ਰੀਏ ਜੋੜਨਾ ਚਾਹੀਦਾ ਹੈ, ਤਾਂ ਕਿ ਉਨ੍ਹਾਂ ਦੇ ਸਮੇਂ ਦਾ ਵਰਤੋ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐਲਪੀਜੀ ਗੈਸ ਸਿਲੰਡਰ ਨੂੰ ਸੌਰ ਊਰਜਾ ਨਾਲ ਚੱਲਣ ਵਾਲੇ ਸਟੋਵ ਵਿੱਚ ਬਦਲਣਾ ਹੋਵੇਗਾ ਕਿਉਂਕਿ ਸੌਰ ਊਰਜਾ ਹੀ ਭਵਿੱਖ ਦੀ ਊਰਜਾ ਹੈ।

ਪ੍ਰਧਾਨਮੰਤਰੀ ਉੱਜਵਲਾ ਗੈਸ ਯੋਜਨਾ ਨਾਲ ਸਬੰਧਤ ਪੱਤਰ ਨੂੰ ਜਾਰੀ ਕਰਦੇ ਹੋਏ ਪ੍ਰਧਾਨ ਨੇ ਕਿਹਾ, ਕੰਮਪ੍ਰੈੱਸਡ ਬਾਇਓਗੈਸ ਨੂੰ ਐਲਪੀਜੀ ਦੀ ਤਰ੍ਹਾਂ ਵਰਤਣ ਦਾ ਰਸਤਾ ਕੱਢਿਆ ਜਾਣਾ ਚਾਹੀਦਾ ਹੈ।

ਮੁਫਤ ਕਨੈਕਸ਼ਨ ਤੋਂ ਬਾਅਦ ਔਰਤਾਂ ਨੂੰ ਇੱਕ ਹੋਰ ਤੋਹਫਾ ਦੇ ਸਕਦੀ ਹੈ ਮੋਦੀ ਸਰਕਾਰ
ਪ੍ਰਧਾਨਮੰਤਰੀ ਉੱਜਵਲਾ ਗੈਸ ਯੋਜਨਾ ‘ਤੇ ਆਈਆਈਐਮ ਅਹਿਮਦਾਬਾਦ ਦੇ ਸਾਬਕਾ ਡਾਇਰੈਕਟਰ ਐਸ.ਕੇ.ਬਰੂਆ ਨੇ ਕੇਸ ਸਟੱਡੀ ਕੀਤੀ ਹੈ। ਆਪਣੀ ਸਟੱਡੀ ਦੇ ਬਾਰੇ ਬਰੂਆ ਨੇ ਕਿਹਾ, ਉੱਜਵਲਾ ਯੋਜਨਾ ਦੇ ਸਾਰੇ ਲਾਭਪਾਤਰੀਆਂ ਨੇ ਦੱਸਿਆ ਹੈ ਕਿ ਇਸ ਨਾਲ ਉਨ੍ਹਾਂ ਦੇ ਸਮੇਂ ਦੀ ਬਚਤ ਹੋਈ ਹੈ। ਅਜਿਹੇ ‘ਚ ਸਰਕਾਰ ਦੇ ਸਾਹਮਣੇ ਇਹ ਚੁਣੋਤੀ ਹੈ ਕਿ ਉਨ੍ਹਾਂ ਦੇ ਲਈ ਰੋਜਗਾਰ ਦੀ ਕੋਈ ਯੋਜਨਾ ਤਿਆਰ ਕਰੇ।

- Advertisement -

Share this Article
Leave a comment