ਸੱਵਿਚ ਬੰਦ ਕਰਨ ਗਈ ਮਾਸੂਮ ਬੱਚੀ ਦੀ ਹੋਈ ਮੌਤ

TeamGlobalPunjab
1 Min Read

ਹੱਸਦਾ ਖੇਡਦਾ ਚਹਿਰਾ ਜਦੋਂ ਇਕਦੱਮ ਮੁਰਜਾ ਜਾਂਦਾ ਹੈ ਤਾਂ ਉਹ ਸਮਾਂ ਮਾਂਪਿਆ ਲਈ ਲੰਘਾਉਣਾ ਬਹੁਤ ਹੀ ਕਠਿਨ ਹੋ ਜਾਂਦਾ ਹੈ। ਮੁਹਾਲੀ ਦੇ ਨੇੜੇ ਪਿੰਡ ਕੰਬਾਲੀ ਤੋਂ ਦੁਖਦ ਖ਼ਬਰ ਆਈ ਹੈ। ਜਿਥੇ ਇਕ ਤੀਜੀ ਕਲਾਸ ‘ਚ ਪੜ੍ਹਨ ਵਾਲੀ 8 ਸਾਲਾਂ ਮਾਸੂਮ ਬੱਚੀ ਨੂੰ ਸੱਪ ਨੇ ਡੰਗ ਲਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰਸੀਰਤ ਇੱਕ ਸਵਿੱਚ ਬੰਦ ਕਰਨ ਗਈ। ਉਸ ਸਮੇਂ ਹੀ ਉਸ ਜਗ੍ਹਾ ਦੇ ਕੋਲ ਪਏ ਹੋਏ ਮੇਜ ਨੀਚੇ ਇੱਕ ਸੱਪ ਪਹਿਲਾਂ ਤੋਂ ਹੀ ਮੌਜੂਦ ਸੀ ।ਜਿਸਨੇ ਬੱਚੀ ਨੂੰ ਡੰਗ ਮਾਰ ਦਿੱਤਾ।

 

ਬੱਚੀ ਇਕਦਮ ਅੰਦਰ ਦੀ ਤਰਫ ਨੂੰ ਭੱਜੀ।ਅਚਾਨਕ ਵਾਪਰੀ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਕੁਝ ਪਤਾ ਨਾ ਲੱਗ ਸੱਕਿਆ।ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਸਮਝ ਨਹੀਂ ਕੀ ਹੋਇਆ ਕੀ ਹੈ।ਬੱਚੀ ਦਾ ਅਚਾਨਕ ਰੰਗ ਨੀਲਾ ਪੈਣ ਲੱਗ ਪਿਆ।ਬੱਚੀ ਨੂੰ ਸੱਪ ਦੇ ਡੱਸਣ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਗਈ।ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ ਪਰ ਰਸਤੇ ‘ਚ ਗੁਰਸੀਰਤ ਨੇ ਦਮ ਤੋੜ ਦਿੱਤਾ।ਅਚਾਨਕ ਮੌਤ ਦਾ ਦੁਖ ਪਰਿਵਾਰਕ ਮੈਂਬਰਾਂ ਲਈ ਝਲਣਾ ਔਖਾ ਹੈ ।ਪੂਰੇ ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ ਹੈ।

- Advertisement -

Share this Article
Leave a comment