Home / ਭਾਰਤ / ਮਹਾਰਾਸ਼ਟਰ ਪੁਲਿਸ ਵਿਚ ਕੋਰੋਨਾ ਦਾ ਕਹਿਰ ! ਵਡੀ ਗਿਣਤੀ ਵਿਚ ਮਾਮਲੇ ਆਏ ਸਾਹਮਣੇ

ਮਹਾਰਾਸ਼ਟਰ ਪੁਲਿਸ ਵਿਚ ਕੋਰੋਨਾ ਦਾ ਕਹਿਰ ! ਵਡੀ ਗਿਣਤੀ ਵਿਚ ਮਾਮਲੇ ਆਏ ਸਾਹਮਣੇ

ਮੁੰਬਈ: ਮਹਾਰਾਸ਼ਟਰ ਪੁਲਿਸ ਵਿਚ ਕੋਰੋਨਾ ਵਾਇਰਸ ਨੇ ਕੋਹਰਾਮ ਮਚਾ ਦਿਤਾ ਹੈ। ਵਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਇਸ ਮਹਾਮਾਰੀ ਦੀ ਗ੍ਰਿਫ਼ਤ ਵਿਚ ਆ ਰਹੇ ਹਨ । ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 114 ਨਵੇਂ ਮਾਮਲੇ ਸਾਹਮਣੇ ਆਏ ਹਨ।. ਸ਼ਨੀਵਾਰ ਸਵੇਰੇ ਆਏ ਅੰਕੜਿਆਂ ਅਨੁਸਾਰ ਪੁਲਿਸ ਫੋਰਸ ਵਿਚ ਹੁਣ ਤੱਕ ਕੋਰੋਨਾ ਦੇ 1330 ਮਾਮਲੇ ਦਰਜ ਕੀਤੇ ਗਏ ਹਨ। ਵੀਰਵਾਰ ਨੂੰ ਮਹਾਰਾਸ਼ਟਰ ਪੁਲਿਸ ਵਿਚ 1216 ਸਰਗਰਮ ਮਾਮਲੇ ਦਰਜ ਹੋਏ ਸਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ 131 ਨਵੇਂ ਕੇਸ ਸਾਹਮਣੇ ਆਏ ਸਨ। ਧਿਆਨ ਦੇਣ ਯੋਗ ਹੈ ਕਿ ਮੁੰਬਈ, ਜਿਸ ਨੂੰ ਦੇਸ਼ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਹੈ, ਦੇਸ਼ ਦਾ ਸਭ ਤੋਂ ਪ੍ਰਭਾਵਤ ਸ਼ਹਿਰ ਬਣ ਗਿਆ ਹੈ। ਮੁੰਬਈ ਵਿੱਚ 36,932 ਦੀ ਮਾਮਲੇ ਸਾਹਮਣੇ ਆਏ ਹਨ ਅਤੇ 1173 ਮੌਤਾਂ ਹੋਈਆਂ ਹਨ। ਸ਼ੁੱਕਰਵਾਰ ਨੂੰ ਸ਼ਹਿਰ ਵਿਚ 1447 ਨਵੇਂ ਕੇਸ ਸਾਹਮਣੇ ਆਏ ਅਤੇ 38 ਲੋਕਾਂ ਦੀ ਮੌਤ ਹੋ ਗਈ।

Check Also

ਜੰਮੂ-ਕਸ਼ਮੀਰ ਪੁਲਿਸ ਨੇ ਤਹਿਰੀਕ-ਏ-ਹੁਰੀਅਤ ਦੇ ਪ੍ਰਧਾਨ ਮੁਹੰਮਦ ਅਸ਼ਰਫ ਸਹਿਰਾਈ ਨੂੰ ਲਿਆ ਹਿਰਾਸਤ ‘ਚ

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਪੁਲਿਸ ਨੇ ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ ਸਹਿਰਾਈ ਨੂੰ ਹਿਰਾਸਤ ‘ਚ ਲੈ …

Leave a Reply

Your email address will not be published. Required fields are marked *