ਮਸ਼ਹੂਰ ਗਾਇਕਾ ਤੇ ਭਾਰਤ ਰਤਨ ਲਤਾ ਮੰਗੇਸ਼ਕਰ ਦੇ ਜਨਮਦਿਨ ਮੌਕੇ ਰਿਲੀਜ਼ ਹੋਇਆ 22 ਸਾਲ ਪਹਿਲਾਂ ਰਿਕਾਰਡ ਕੀਤਾ ਗੀਤ

TeamGlobalPunjab
2 Min Read

ਅੱਜ 28 ਸਤੰਬਰ 2021 ਨੂੰ, ਸੰਗੀਤ ਦੀ ਮਲਿਕਾ ਆਪਣਾ 91 ਵਾਂ ਜਨਮਦਿਨ ਮਨਾ ਰਹੀ ਹੈ। ਹਰ ਸੰਗੀਤ ਪ੍ਰੇਮੀ ਦਾ ਦਿਲ ਉਨ੍ਹਾਂ ਦੇ ਗੀਤਾਂ ਨੂੰ ਬਾਰ ਬਾਰ ਸੁਣਨਾ ਚਾਹੁੰਦਾ ਹੈ। ਮਸ਼ਹੂਰ ਗਾਇਕਾ ਤੇ ਭਾਰਤ ਰਤਨ ਲਤਾ ਮੰਗੇਸ਼ਕਰ ਨੇ ਹਿੰਦੀ ਸਿਨੇਮਾ ਦੇ ਬਹੁਤ ਸਾਰੇ ਯਾਦਗਾਰੀ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।ਅੱਜ ਲਤਾ ਜੀ ਦਾ ਜਨਮਦਿਨ ਇਸ ਲਈ ਵੀ ਖਾਸ ਹੋ ਗਿਆ ਹੈ ਕਿਉਂਕਿ 22 ਸਾਲ ਪਹਿਲਾਂ ਉਨ੍ਹਾਂ ਦੀ ਆਵਾਜ ‘ਚ ਰਿਕਾਰਡ ਕੀਤਾ ਗਿਆ ਗਾਣਾ ਅੱਜ ਹੀ ਉਨ੍ਹਾਂ ਦੇ ਜਨਮਦਿਨ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ। 

ਲਤਾ ਮਗੇਸ਼ਕਰ ਦੇ ਜਨਮਦਿਨ ‘ਤੇ ਉਨ੍ਹਾਂ ਦੇ ਫੈਨਜ਼ ਲਈ ਇਹ ਖ਼ਾਸ ਤੋਹਫ਼ਾ ਸੰਗੀਤਕਾਰ ਵਿਸ਼ਾਲ ਭਾਰਦਵਾਜ ਲਿਆਏ ਹਨ। 22 ਸਾਲ ਪਹਿਲਾਂ ਜਿਸ ਗਾਣੇ ਨੂੰ ਰਿਕਾਰਡ ਕੀਤਾ ਗਿਆ ਸੀ, ਉਸ ਗੀਤ ਦੇ ਬੋਲ ‘ਸਭ ਠੀਕ ਤੋ ਹੈ, ਲੇਕਿਨ ਸਭ ਠੀਕ ਨਹੀਂ ਲਗਤਾ’ ਗੁਲਜ਼ਾਰ ਸਾਹਿਬ ਨੇ ਲਿਖੇ ਸਨ। ਇਸ ਗੀਤ ਨੂੰ ਇਕ ਫਿਲਮ ਲਈ ਲਿਖਿਆ ਗਿਆ ਸੀ ਪਰ ਉਹ ਫਿਲਮ ਬਾਅਦ ਵਿਚ ਬਣੀ ਹੀ ਨਹੀਂ, ਇਸ ਕਾਰਨ ਇਹ ਗਾਣਾ ਅੱਜ ਤਕ ਰਿਲੀਜ਼ ਨਹੀਂ ਹੋ ਸਕਿਆ । ਇਸ ਫਿਲਮ ਦੇ ਗਾਣਿਆਂ ਨੂੰ ਪਹਿਲਾਂ ਹੀ ਰਿਕਾਰਡ ਕਰ ਲਿਆ ਗਿਆ ਸੀ।

ਲਤਾ ਮੰਗੇਸ਼ਕਰ ਨੇ 22 ਸਾਲ ਬਾਅਦ ਰਿਲੀਜ਼ ਹੋ ਰਹੇ ਆਪਣੇ ਗੀਤ ‘ਤੇ ਆਪਣੀ ਖੁਸੀ ਜ਼ਾਹਰ ਕੀਤੀ ਹੈ।ਉਨ੍ਹਾਂ ਕਿਹਾ ਕਿ ਸੰਗੀਤ ਹੀ ਮੇਰਾ ਜੀਵਨ ਹੈ ਤੇ ਹੁਣ ਤਕ ਮੈਂ ਲਗਾਤਾਰ ਗੀਤ ਗਾਉਂਦੀ ਆਈ ਹਾਂ। ਉਨ੍ਹਾਂ ਕਿਹਾ ਕਿ ਵਿਸ਼ਾਲ ਭਾਰਦਵਾਜ ਅਤੇ ਗੁਲਜ਼ਾਰ ਜੀ ਨੇ ਜਿਹੜੇ ਗਾਣੇ ਲਿਖੇ ਹਨ, ਉਹ ਬਹੁਤ ਹੀ ਸੁਰੀਲੇ ਤੇ ਚੰਗੇ ਹਨ। ਗੁਲਜ਼ਾਰ ਜੀ ਦੇ ਲਿਖੇ ਗੀਤਾਂ ਦਾ ਕੋਈ ਜਵਾਬ ਨਹੀਂ ਹੈ। ਨਾਲ ਹੀ ਉਨ੍ਹਾਂ ਗੀਤਕਾਰ ਵਿਸ਼ਾਲ ਭਾਰਦਵਾਜ ਦੀ ਵੀ ਖ਼ੂਬ ਤਾਰੀਫ਼ ਕੀਤੀ।

Share This Article
Leave a Comment