ਭਿਖਾਰੀ ਦੀ ਮੌਤ ਤੋਂ ਬਾਅਦ ਜਦੋਂ ਪੁਲਿਸ ਨੇ ਕੀਤੀ ਉਸਦੀ ਝੋਲੀ ਦੀ ਜਾਂਚ ਲੱਖਾਂ ਰੁਪਏ ਦੇਖ ਲੋਕ ਰਹਿ ਗਏ ਹੈਰਾਨ

TeamGlobalPunjab
2 Min Read

ਭਿਖਾਰੀ ਭੀਖ ਇਸ ਲਈ ਮੰਗਦਾ ਹੈ ਜਿਸ ਨਾਲ ਉਸ ਦੀ ਦੋ ਟਾਈਮ ਦੀ ਰੋਟੀ ਦਾ ਗੁਜ਼ਾਰਾ ਹੋ ਸਕੇ। ਸਾਡੇ ਸਾਰਿਆਂ ਦੇ ਮਨ ‘ਚ ਇਹੀ ਆਉਂਦਾ ਹੋਵੇਗਾ ਭਿਖਾਰੀ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਪੈਸੇ ਇੱਕਠੇ ਕਰ ਲੈਂਦਾ ਹੋਵੇਗਾ, 300 ਜਾਂ 500? ਪਰ ਅਸੀ ਤੁਹਾਨੂੰ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀ ਹੈਰਾਨ ਰਹਿ ਜਾਓਗੇ ਇੱਕ ਭਿਖਾਰੀ ਪਾਈ-ਪਾਈ ਕਰ ਕੇ ਜਮ੍ਹਾਂ ਕਰ ਲੱਖਾਂ ਰੁਪਏ ਇੱਕਠੇ ਕਰ ਲਏ ਤੇ ਉਸ ਨੇ ਨਾ ਤਾਂ ਉਸਨੇ ਉਨ੍ਹਾਂ ਪੈਸਿਆਂ ਨੂੰ ਬੈਂਕ ‘ਚ ਜਮ੍ਹਾਂ ਕਰਵਾਇਆ ਤੇ ਨਾ ਕਿਤੇ ਖਰਚ ਕੀਤੇ। ਮਾਮਲਾ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਗੁੰਟਕਲ ਦਾ ਹੈ ਜਿੱਥੇ ਮਸਤਾਂ ਵਾਲੀ ਦਰਗਾਹ ਦੇ ਬਾਹਰ ਇਕ ਭਿਖਾਰੀ ਹਮੇਸ਼ਾ ਲਈ ਸੁੱਤਾ ਪਿਆ ਹੀ ਰਹਿ ਗਿਆ।

ਪੁਲਿਸ ਵੱਲੋਂ ਜਦੋਂ ਭਿਖਾਰੀ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਸਾਰੇ ਹੈਰਾਨ ਰਹਿ ਗਏ। ਪੁਲਿਸ ਨੂੰ ਸਾਮਾਨ ‘ਚੋਂ ਬਹੁਤ ਸਾਰੇ ਸਿੱਕੇ ਅਤੇ ਨੋਟ ਮਿਲੇ। ਜਦੋਂ ਇਨ੍ਹਾਂ ਦੀ ਗਿਣਤੀ ਕੀਤੀ ਗਈ ਤਾਂ ਪਤਾ ਲੱਗਾ ਕਿ ਭਿਖਾਰੀ ਆਪਣੇ ਪਿੱਛੇ 3,22,676 ਰੁਪਏ ਛੱਡ ਗਿਆ ਹੈ।

ਪੁਲਿਸ ਨੇ ਭਿਖਾਰੀ ਦੀ ਪਛਾਣ ਬਾਸ਼ਾ ਵਜੋਂ ਕੀਤੀ ਹੈ। ਉਹ ਪਿਛਲੇ 12 ਸਾਲ ਤੋਂ ਦਰਗਾਹ ਦੇ ਬਾਹਰ ਭੀਖ ਮੰਗ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫ਼ੋਨ ਆਇਆ ਸੀ ਕਿ ਇਕ ਬਜ਼ੁਰਗ ਵਿਅਕਤੀ ਦੀ ਦਰਗਾਹ ਦੇ ਬਾਹਰ ਮੌਤ ਹੋ ਗਈ। ਸਰਕਲ ਇੰਸਪੈਕਟਰ ਅਨਿਲ ਕੁਮਾਰ ਅਤੇ ਸਬ ਇੰਸਪੈਕਟਰ ਰਾਮ ਕ੍ਰਿਸ਼ਣ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕ ਦੀ ਪਛਾਣ ਕਰਨ ਲਈ ਉਸ ਦੇ ਸਾਮਾਨ ਦੀ ਜਾਂਚ ਕੀਤੀ ਸੀ।

ਉਨ੍ਹਾਂ ਨੂੰ ਬੈਗ ‘ਚੋਂ ਕੋਈ ਪਛਾਣ ਪੱਤਰ ਤਾਂ ਨਹੀਂ ਮਿਲਿਆ ਪਰ ਕਈ ਸਾਲਾਂ ਤੋਂ ਇਕੱਤਰ ਕੀਤੇ ਸਿੱਕੇ ਅਤੇ ਨੋਟ ਮਿਲੇ। ਪੁਲਿਸ ਨੇ ਉਸ ਦੀ ਲਾਸ਼ ਹਸਪਤਾਲ ਦੇ ਮੁਰਦਾ ਘਰ ‘ਚ ਰਖਵਾ ਦਿੱਤੀ ਹੈ। ਬੈਗ ‘ਚੋਂ ਕੁਲ 3,22,676 ਰੁਪਏ ਮਿਲੇ। ਬਾਸ਼ਾ ਨੇ ਇਹ ਪੈਸੇ ਨਾ ਕਿਸੇ ਬੈਂਕ ‘ਚ ਜਮਾਂ ਕਰਵਾਏ ਅਤੇ ਨਾ ਹੀ ਖ਼ਰਚੇ। ਸਥਾਨਕ ਲੋਕਾਂ ਮੁਤਾਬਕ ਬਾਸ਼ਾ ਦੁਕਾਨਦਾਰਾਂ ਲਈ ‘ਚਿੱਲਰ ਏਜੰਟ’ ਸੀ। ਲੋਕ ਉਸ ਕੋਲੋਂ 500 ਰੁਪਏ ਦੇ ਨੋਟ ਖੁੱਲ੍ਹੇ ਕਰਵਾਉਂਦੇ ਸਨ। ਉਹ ਬਦਲੇ ‘ਚ 1-2 ਜਾਂ 5 ਰੁਪਏ ਵੱਧ ਲੈਂਦਾ ਸੀ।

Share this Article
Leave a comment