ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਲੇ ‘ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵਿਚ ਇਸ ਸਾਲ ਹੋਣ ਵਾਲੇ ਕ੍ਰਿਕਟ ‘ਵਿਸ਼ਵ ਕੱਪ’ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚ ਹੋਣ ਵਾਲੇ ਮੈਚ ‘ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ। ਭਾਰਤ ਵਲੋਂ ਇਸ ਮੈਚ ਵਿਚ ਹਿੱਸਾ ਨਾ ਲੈਣ ਦੀਆਂ ਚਰਚਾਵਾਂ ਵਿਚ ਵਿਸ਼ਵ ਵਿਜੇਤਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਨੇ ਇਸ ਦਾ ਫੈਸਲਾ ਭਾਰਤ ਸਰਕਾਰ ਉੱਤੇ ਛੱਡਣ ਦੀ ਸਲਾਹ ਦਿੱਤੀ ਹੈ।
ਉਹਨਾਂ ਨੇ ਕਿਹਾ ਕਿ ਅਗਲੇ ਕ੍ਰਿਕਟ ‘ਵਿਸ਼ਵ ਕੱਪ’ ਵਿਚ ਪਾਕਿਸਤਾਨ ਵਿਰੁੱਧ ਭਾਰਤ ਦੇ ਖੇਡਣ ਜਾਂ ਨਾ ਖੇਡਣ ਦਾ ਫੈਸਲਾ ਕੇਂਦਰ ਸਰਕਾਰ ਉੱਤੇ ਛੱਡ ਦੇਣਾ ਜ਼ਿਆਦਾ ਠੀਕ ਰਹੇਗਾ। ਸ਼ੁੱਕਰਵਾਰ ਨੂੰ ਪੁਣੇ ਵਿਚ ਇੱਕ ਇਵੈਂਟ ਵਿਚ ਹਿੱਸਾ ਲੈਂਦੇ ਹੋਏ ਕਪਿਲ ਦੇਵ ਨੇ ਕਿਹਾ, ਪਾਕਿਸਤਾਨ ਦੇ ਖਿਲਾਫ ਖੇਡਣਾ ਜਾਂ ਨਾ ਖੇਡਣਾ ਅਜਿਹੇ ਮਸਲੇ ਹਨ ਜੋ ਸਾਡੇ ਵਰਗੇ ਲੋਕ ਤੈਅ ਨਹੀਂ ਕਰ ਸਕਦੇ। ਇਸ ਦਾ ਫੈਸਲਾ ਸਰਕਾਰ ਲਵੇਗੀ। ਇਹ ਬਿਹਤਰ ਹੋਵੇਗਾ ਕਿ ਅਸੀਂ ਇਸ ‘ਤੇ ਰਾਏ ਨਾ ਦਈਏ । ਉਹਨਾਂ ਨੇ ਕਿਹਾ, “ਦੇਸ਼ ਹਿੱਤ ਵਿਚ ਉਹ ਜਿਹੜਾ ਵੀ ਫੈਸਲਾ ਲੈਣਗੇ, ਅਸੀਂ ਉਹੀ ਕਰਾਂਗੇ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਆਈਸੀਸੀ ਵਲੋਂ ਅਜਿਹੇ ਦੇਸ਼ਾਂ ਨਾਲ ਸੰਬੰਧ ਤੋੜਨ ਦੀ ਸਲਾਹ ਦਿੱਤੀ ਸੀ ਜੋ ਆਪਣੀ ਜ਼ਮੀਨ ਉੱਤੇ ਅੱਤਵਾਦ ਨੂੰ ਵਧਾਵਾ ਦਿੰਦੇ ਹਨ।” ਧਿਆਨ ਯੋਗ ਹੈ ਕਿ ‘ਵਿਸ਼ਵ ਕੱਪ’ ਵਿਚ ਭਾਰਤ ਨੇ 16 ਜੂਨ ਨੂੰ ਮੈਨਚੈਸਟਰ ਵਿਚ ਪਾਕਿਸਤਾਨ ਤੋਂ ਮੈਚ ਖੇਡਣਾ ਹੈ। ਇਸ ਵਿਚ ਬੋਰਡ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਜੇਕਰ ਸਰਕਾਰ ‘ਵਿਸ਼ਵ ਕੱਪ’ ਵਿਚ ਭਾਰਤ-ਪਾਕ ਮੈਚ ਨਹੀਂ ਚਾਹੁੰਦੀ ਤਾਂ ਇਹ ਮੈਚ ਨਹੀਂ ਖੇਡਿਆ ਜਾਵੇਗਾ।
ਹਾਲਾਂਕਿ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਇਹ ਮੈਚ ਨਹੀਂ ਖੇਡਦਾ ਤਾਂ ਪਾਕਿਸਤਾਨ ਨੂੰ ਪੂਰੇ ਅੰਕ ਮਿਲ ਜਾਣਗੇ ਅਤੇ ਭਾਰਤੀ ਟੀਮ ਨੂੰ ਇਸ ਦਾ ਨੁਕਸਾਨ ਹੋਵੇਗਾ। ਸਚਿਨ ਨੇ ਕਿਹਾ, “ਭਾਰਤ ਨੇ ‘ਵਿਸ਼ਵ ਕੱਪ’ ਵਿਚ ਹਮੇਸ਼ਾ ਪਾਕਿਸਤਾਨ ਦੇ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਫਿਰ ਉਹਨਾਂ ਦੇ ਹਾਰਨ ਦਾ ਸਮਾਂ ਹੈ। ਮੈਂ ਨਿਜੀ ਤੌਰ ‘ਤੇ ਉਹਨਾਂ ਨੂੰ ਦੋ ਅੰਕ ਦੇਣਾ ਪਸੰਦ ਨਹੀਂ ਕਰਾਂਗਾ ਕਿਉਂ ਕਿ ਇਸ ਤੋਂ ਟੂਰਨਮੈਂਟ ਵਿਚ ਉਹਨਾਂ ਨੂੰ ਮਦਦ ਮਿਲੇਗੀ।” ਉਹਨਾਂ ਨੇ ਇਹ ਵੀ ਕਿਹਾ ਕਿ “ਉਹਨਾਂ ਲਈ ਦੇਸ਼ ਸਭ ਤੋਂ ਵੱਡਾ ਹੈ ਅਤੇ ਸਰਕਾਰ ਜੋ ਵੀ ਫੈਸਲਾ ਕਰੇਗੀ ਉਸ ਦਾ ਉਹ ਤਹਿ ਦਿਲੋਂ ਸਮਰਥਨ ਕਰਨਗੇ।”