ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਭਾਵ 1857 ਦੇ ਵਿਦਰੋਹ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ?

TeamGlobalPunjab
4 Min Read

ਅਵਤਾਰ ਸਿੰਘ

ਦੇਸ ਭਗਤ ਮੰਗਲ ਪਾਂਡੇ 29 ਮਾਰਚ ਸੰਨ 1857 ਦੀ ਆਜ਼ਾਦੀ ਦੇ ਪਹਿਲੇ ਗਦਰ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੇ ਮੰਗਲ ਪਾਂਡੇ ਸਨ। ਇਹ ਅੰਦੋਲਨ ਪੂਰੇ ਹਿੰਦੁਸਤਾਨ ਦੇ ਜਵਾਨਾਂ ਅਤੇ ਕਿਸਾਨਾਂ ਨੇ ਮਿਲ ਕੇ ਲੜਿਆ।

ਇਸਨੂੰ ਬਰਤਾਨਵੀ ਸਾਮਰਾਜ ਦੁਆਰਾ ਦਬਾਅ ਦਿੱਤਾ ਗਿਆ। ਇਸ ਤੋਂ ਬਾਅਦ ਹੀ ਹਿੰਦੁਸਤਾਨ ਵਿੱਚ ਬਰਤਾਨਵੀ ਹਕੂਮਤ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਹੋਈ।
ਮੰਗਲ ਪਾਂਡੇ ਬੈਰਕਪੁਰ ਛਾਉਣੀ ਵਿੱਚ ਬੰਗਾਲ ਨੇਟਿਵ ਇਨਫੈਂਟਰੀ ਦੀ 34ਵੀਂ ਰੇਜੀਮੇਂਟ ਵਿੱਚ ਸਿਪਾਹੀ ਸਨ। ਉਨ੍ਹਾਂ ਦਾ ਜਨਮ 19 ਜੁਲਾਈ 1827 ਨਾਗਵਾ ਬਲੀਆ, ਯੂ ਪੀ ਵਿੱਚ ਹੋਇਆ। ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਭਾਵ 1857 ਦੇ ਵਿਦਰੋਹ ਦੀ ਸ਼ੁਰੂਆਤ ਮੰਗਲ ਪਾਂਡੇ ਵੱਲੋਂ ਹੋਈ ਜਦੋਂ ਗਾਂ ਅਤੇ ਸੂਰ ਦੀ ਚਰਬੀ ਲੱਗੇ ਕਾਰਤੂਸ ਲੈਣ ਤੋਂ ਮਨ੍ਹਾ ਕਰਨ ’ਤੇ ਉਨ੍ਹਾਂ ਨੇ ਵਿਰੋਧ ਜਤਾਇਆ।

ਇਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਹਥਿਆਰ ਖੋਹ ਲਏ ਜਾਣ ਅਤੇ ਵਰਦੀ ਉਤਾਰ ਲੈਣ ਦਾ ਫੌਜੀ ਹੁਕਮ ਹੋਇਆ। ਮੰਗਲ ਪਾਂਡੇ ਨੇ ਉਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ 29 ਮਾਰਚ ਸੰਨ 1857 ਨੂੰ ਉਨ੍ਹਾਂ ਦੀ ਰਾਈਫਲ ਖੋਹਣ ਲਈ ਅੱਗੇ ਵਧੇ ਅੰਗਰੇਜ਼ ਅਫਸਰ ਮੇਜਰ ਹਿਊਸਨ ਉੱਤੇ ਹਮਲਾ ਕਰ ਦਿੱਤਾ।

- Advertisement -

ਹਮਲਾ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਸਾਥੀਆਂ ਨੇ ਉਸਦਾ ਸਾਥ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਕੋਰਟ ਮਾਰਸ਼ਲ ਦੇ ਡਰ ਤੋਂ ਜਦੋਂ ਕਿਸੇ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਆਪਣੀ ਹੀ ਰਾਈਫਲ ਨਾਲ ਉਸ ਅੰਗਰੇਜ਼ ਅਧਿਕਾਰੀ ਮੇਜਰ ਹਿਊਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਉਨ੍ਹਾਂ ਦੀ ਵਰਦੀ ਉਤਾਰਣ ਅਤੇ ਰਾਈਫਲ ਖੋਹਣ ਨੂੰ ਅੱਗੇ ਆਇਆ ਸੀ।
ਇਸ ਤੋਂ ਬਾਅਦ ਵਿਦਰੋਹੀ ਮੰਗਲ ਪਾਂਡੇ ਨੂੰ ਅੰਗਰੇਜ਼ ਸਿਪਾਹੀਆਂ ਨੇ ਫੜ ਲਿਆ। ਉਨ੍ਹਾਂ ਦੇ ਉਤੇ “ਕੋਰਟ ਮਾਰਸ਼ਲ” ਦੁਆਰਾ ਮੁਕੱਦਮਾ ਚਲਾ ਕੇ 6 ਅਪਰੈਲ 1857 ਨੂੰ ਮੌਤ ਦੀ ਸਜਾ ਸੁਣਿਆ ਦਿੱਤੀ ਗਈ। ਕੋਰਟ ਮਾਰਸ਼ਲ ਅਨੁਸਾਰ ਉਨ੍ਹਾਂ ਨੂੰ 18 ਅਪ੍ਰੈਲ 1857 ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਇਸ ਨਿਰਣਾ ਦੀ ਪ੍ਰਤੀਕਿਰਿਆ ਕਿਤੇ ਵਿਕਰਾਲ ਰੂਪ ਨਹੀਂ ਲੈ ਲਏ ਇਸ ਕੂਟ ਰਣਨੀਤੀ ਦੇ ਤਹਿਤ ਬੇਰਹਿਮ ਬਰਤਾਨਵੀ ਸਰਕਾਰ ਨੇ ਮੰਗਲ ਪਾਂਡੇ ਨੂੰ ਨਿਰਧਾਰਤ ਮਿਤੀ ਤੋਂ ਦਸ ਦਿਨ ਪਹਿਲਾਂ ਹੀ 8 ਅਪਰੈਲ ਸੰਨ 1857 ਨੂੰ ਫਾਂਸੀ ’ਤੇ ਲਟਕਾ ਕਰ ਸ਼ਹੀਦ ਕਰ ਦਿਤਾ।

ਸ਼ਹੀਦ ਮੰਗਲ ਪਾਂਡੇ ਦੇ ਪਰਿਵਾਰਕ ਮੈਂਬਰਾਂ ਨੇ ਵਾਪਸ ਕੀਤਾ ਰਾਸ਼ਟਰੀ ਸਨਮਾਨ ਤੁਸ਼ਾਰ ਗਾਂਧੀ ਵਲੋਂ ਸ਼ਹੀਦ ਭਗਤ ਸਿੰਘ ਬਾਰੇ ਕੀਤੀ ਗਈ ਵਿਵਾਦਿਤ ਟਿੱਪਣੀ ਦਾ ਮਾਮਲਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ।ਰਾਦੌਰ ‘ਚ ਸ਼ਹੀਦ ਮੰਗਲ ਪਾਂਡੇ ਦੇ ਪਰਿਵਾਰ ਤੇ ਸਮਾਜਿਕ ਸੰਸਥਾਵਾਂ ਨੇ ਸਰਕਾਰ ਵੱਲੋਂ ਮਿਲੇ ਰਾਸ਼ਟਰੀ ਸਨਮਾਨ ਤੇ ਪ੍ਰਸ਼ੰਸਾ ਪੱਤਰਾਂ ਨੂੰ ਵਿਰੋਧ ਦੇ ਤੌਰ ‘ਤੇ ਰਾਦੌਰ ਦੇ ਵਿਧਾਇਕ ਸ਼ਿਆਮ ਸਿੰਘ ਰਾਣਾ ਨੂੰ ਵਾਪਸ ਕਰ ਦਿੱਤਾ।

ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਜਦੋਂ ਤੱਕ ਦੇਸ਼ ‘ਚ ਸ਼ਹੀਦਾਂ ਨੂੰ ਪੂਰਾ ਸਨਮਾਨ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇਨ੍ਹਾਂ ਸਨਮਾਨਾਂ ਦਾ ਕੋਈ ਮਤਲਬ ਨਹੀਂ ਬਣਦਾ। ਮੰਗਲ ਪਾਂਡੇ ਦੇ ਪਰਿਵਰ ਨੇ ਸਾਲ 2007 ‘ਚ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਦਿੱਤੇ ਗਏ ਰਾਜੀਵ ਗਾਂਧੀ ਪੁਰਸਕਾਰ ਨੂੰ ਰਾਦੌਰ ਦੇ ਵਿਧਾਇਕ ਸ਼ਿਆਮ ਸਿੰਘ ਰਾਣਾ ਨੂੰ ਵਾਪਸ ਕਰ ਦਿੱਤਾ।ਦੇਵੀ ਦਿਆਲ ਪਾਂਡੇ ਤੁਸ਼ਾਰ ਗਾਂਧੀ ਵਲੋਂ ਸ਼ਹੀਦਾਂ ਨੂੰ ਅੱਤਵਾਦੀ ਕਹੇ ਜਾਣ ਤੋਂ ਬਾਅਦ ਸਰਕਾਰ ਅਤੇ ਸਥਾਨਕ ਵਿਧਾਇਕ ਦੇ ਨਕਾਰਾਤਮਕ ਰਵੱਈਏ ਤੋਂ ਕਾਫ਼ੀ ਨਾਰਾਜ਼ ਹਨ।

ਉਧਰ ਹਰਿਆਣਾ ਐਂਟੀ ਕਰੱਪਸ਼ਨ ਸੁਸਾਇਟੀ ਦੇ ਪ੍ਰਧਾਨ ਵਰਿਆਮ ਸਿੰਘ ਨੇ ਵੀ ਸ਼ਹੀਦਾਂ ਦੇ ਸਨਮਾਨ ‘ਚ ਉਨ੍ਹਾਂ ਨੂੰ ਮਿਲੇ ਪ੍ਰਸ਼ੰਸਾ ਪੱਤਰ ਤੇ ਮੈਡਲ ਸਥਾਨਕ ਵਿਧਾਇਕ ਨੂੰ ਵਾਪਸ ਕਰ ਦਿੱਤੇ।

Share this Article
Leave a comment