ਫਰੈਡਰਿਕ ਨੀਤਸ਼ੇ – ਈਸਾਈਆਂ ਦੀ ਸੁਧਾਰਵਾਦੀ ਲਹਿਰ ਵਾਲਾ ਫਿਲਾਸਫਰ

TeamGlobalPunjab
3 Min Read

ਫਿਲਾਸਫਰ ਫਰੈਡਰਿਕ ਨੀਤਸ਼ੇ ਦਾ ਜਨਮ 15 ਅਕਤੂਬਰ 1844 ਨੂੰ ਜਰਮਨੀ ਦੇ ਸੈਕਸਨੀ ਸ਼ਹਿਰ ਵਿੱਚ ਹੋਇਆ ਸੀ। ਉਸਦਾ ਪਿਤਾ ਈਸਾਈਆਂ ਦੀ ਸੁਧਾਰਵਾਦੀ ਲਹਿਰ ਨਾਲ ਜੁੜਿਆ ਹੋਇਆ ਸੀ।

ਮਾਂ ਵੀ ਪਾਦਰੀ ਸੀ ਇਸ ਕਰਕੇ ਉਸ ਉਪਰ ਈਸਾਈ ਧਰਮ ਦਾ ਏਨਾ ਪ੍ਰਭਾਵ ਸੀ ਕਿ ਜਦੋਂ ਇਸਦੇ ਹਾਣੀ ਖੇਡਦੇ ਹੁੰਦੇ ਤਾਂ ਇਹ ਇਕਾਂਤ ਵਿੱਚ ਬੈਠ ਕੇ ਬਾਈਬਲ ਪੜ੍ਹਦਾ ਸੀ। ਬੋਨ ਦੇ ਵਿਸ਼ਵ ਵਿਦਿਆਲੇ ‘ਚੋਂ ਪੱਛਮੀ ਦਰਸ਼ਨ ਦਾ ਅਧਿਐਨ ਕੀਤਾ। ਇਸ ਸਮੇਂ ਉਸ ਨੇ ਆਪਣੇ ਚਿੰਤਨ ਤੇ ਮੌਲਿਕ ਵਿਚਾਰਾਂ ਨੂੰ ਲਿਖਣਾ ਸ਼ੁਰੂ ਕੀਤਾ।

ਇਸ ਚਿੰਤਨ ਗਿਆਨ ਨੇ ਉਸ ਨੂੰ ਧਰਮ ਦੇ ਸੰਸਥਾਗਤ ਰੂਪ ਵਿੱਚ ਅਲੋਚਕ ਬਣਾ ਦਿੱਤਾ। ਉਹ ਪ੍ਰੰਪਰਾਗਤ ਬਿੰਬ ਵਾਲੇ ਰੱਬ ਦੇ ਸੰਕਲਪ, ਵਿਹਾਰ ਤੇ ਸਰੂਪ ਤੋਂ ਇਨਕਾਰੀ ਹੋ ਗਿਆ।ਉਹ ਅਸਤਿਤਵਾਦੀ ਮਨੁੱਖ ਨੂੰ ਪ੍ਰਕਿਰਤੀ ਵੱਲੋਂ ਪ੍ਰਾਪਤ ਅਜ਼ਾਦੀ ਦਾ ਗੁਲਾਮ ਕਹਿੰਦਾ ਹੈ।

ਨੀਤਸ਼ੇ ਨੇ ‘ਰੱਬ ਦੀ ਮੌਤ’ ਤੇ ‘ਮਹਾਮਾਨਵ ਦੇ ਜਨਮ’ ਦਾ ਸੰਦੇਸ਼ ਆਪਣੇ ਕਾਲਪਨਿਕ ਚਰਿੱਤਰ ਰਾਂਹੀ ਦਿੱਤਾ। ਉਹ ਈਸਾਈਅਤ ਦੇ ਇਸ ਲਈ ਖਿਲਾਫ ਸੀ ਕਿਉਕਿ ਚਰਚ ਤੇ ਈਸਾਈ ਪ੍ਰਚਾਰਕਾਂ ਨੇ ਸਮਾਜ ‘ਚ ਪਾਖੰਡ,ਭੇਖ,ਦਾਨ ਤੇ ਸੇਵਾ ਦੇ ਨਾਮ ‘ਤੇ ਲੋਕਾਂ ਦੀ ਸੋਚ ਨੂੰ ਸ਼ਿਥਲ ਕਰ ਦਿੱਤਾ ਸੀ ਅਤੇ ਸੁੰਦਰਤਾ, ਸ਼ਕਤੀ, ਬੁੱਧੀ, ਕਲਾ, ਸੰਸਕਿਰਤੀ ਤੇ ਸਿਰਜਣਾ ਵਾਸਤੇ ਕੋਈ ਯੋਗ ਉਪਰਾਲਾ ਨਹੀਂ ਕੀਤਾ ਸੀ।ਇਸ ਲਈ ਉਸਨੇ ਕਿਤਾਬ ‘ਐਂਟੀਕਰਾਈਸਟ’ ਵਿੱਚ ਕਿਹਾ ਕਿ ਰੱਬ ਦੀ ਮੌਤ ਹੋ ਚੁੱਕੀ ਹੈ।

- Advertisement -

ਇਥੇ ਉਸਦਾ ਭਾਵ ਧਾਰਮਿਕ ਸ਼ਾਸਤਰੀਆਂ ਅਤੇ ਈਸਾਈਅਤ ਦੇ ਸੰਸਥੀਕਿਰਤ ਸੁਭਾਅ ਵਾਲੇ ਰੱਬ ਤੋਂ ਹੈ ਨਾ ਕਿ ਈਸਾ ਤੋਂ। ਉਸਨੇ ਈਸਾਈਅਤ ਦਾ ਬਾਈਕਾਟ ਕੀਤਾ ਤੇ ਕਿਹਾ ਆਉ ਵਾਪਸ ਯੂਨਾਨੀ ਸੱਭਿਆਚਾਰ ‘ਚ ਪਰਤ ਕੇ ਖੁਸ਼ੀ ਤੇ ਸੁਖ ਕਰਮਕਾਂਡਾ ਤੋਂ ਉਪਰ ਉਠ ਪ੍ਰੇਰਨਾ ਤੇ ਜੋਖਮ, ਨਿਰਭਿਉ ਭਾਵ ਰੰਗਾਂ ਤੇ ਸੰਗੀਤ ਦੇ ਦੇਵਤੇ ਦੀ ਅਰਾਧਨਾ ਕਰੀਏ।

ਉਹ ਮਹਾਨ ਪੱਛਮੀ ਸੰਗੀਤਕਾਰ ਰਿਚਰਡ ਵਾਰਨਰ ਦਾ ਬੜਾ ਕਰੀਬੀ ਰਿਹਾ ਤੇ ਉਸਨੂੰ ਸੰਗੀਤ ਦੀ ਲਗਨ ਵੀ ਉਸ ਕੋਲੋਂ ਹੀ ਲੱਗੀ।ਨੀਤਸ਼ੇ ਨੇ ਜਿੰਦਗੀ ਦਾ ਵੱਡਾ ਹਿੱਸਾ ਪੜਨ ‘ਤੇ ਲਿਖਣ ਵੱਲ ਲਾਇਆ।

ਡੂੰਘੇ ਅਧਿਐਨ ਤੇ ਖੋਜ ਕਾਰਨ ਸਿਹਤ ਪੱਖੋਂ ਲਾਪ੍ਰਵਾਹ ਹੋਣ ਕਰਕੇ ਕਮਜੋਰ ਹੋ ਗਿਆ। ਉਸਨੂੰ ਲੱਗਾ ਕਿ ਉਸਦਾ ਅੰਤਮ ਸਮਾਂ ਨੇੜੇ ਆ ਗਿਆ ਹੈ ਇਸ ਲਈ ਅੰਤਮ ਇਛਾ ਲਿਖੀ ਕੇ ਮੇਰੇ ਮਰਨ ਪਿੱਛੋਂ ਮੇਰੀ ਅਰਥੀ ਦੁਆਲੇ ਭੀੜ ਨਾ ਜਮਾ ਹੋਣ ਦਿੱਤੀ ਜਾਵੇ ਅਤੇ ਮੇਰੀ ਦੇਹ ਤੇ ਕੋਈ ਕਰਮਕਾਂਡ ਨਾ ਕੀਤਾ ਜਾਵੇ । ਮੈਨੂੰ ਇਕ ਸੰਪੂਰਨ ਨਾਸਤਿਕ ਵਜੋਂ ਦਫਨ ਕੀਤਾ ਜਾਵੇ।ਉਸ ਨੇ ਕਈ ਮਹਾਨ ਕਿਤਾਬਾਂ ‘ਦਸ ਸਪੇਕ’ ਜ਼ਰਥੂਸਤਰਾ’, ‘ਦਾ ਡਾਅਨ ਆਫ ਦਾ ਡੇਅ’, ‘ਦਿ ਵਿਲ ਟੂ ਪਾਵਰਜ’ ਕਿਤਾਬਾਂ ਲਿਖੀਆਂ। ਇਸ ਮਹਾਨ ਫਿਲਾਸਫਰ ਦਾ 25 ਅਗਸਤ 1900 ਨੂੰ ਜਰਮਨੀ ਵਿੱਚ ਦੇਹਾਂਤ ਹੋ ਗਿਆ।

Share this Article
Leave a comment