ਭਾਰਤੀ ਮੂਲ ਦੇ ਅਮਨ ਕਪੂਰ ਵਲੋਂ ਬਾਇਡਨ ਕੋਲੋਂ ਨਵੇਂ ਭਾਰਤੀਆਂ ਨੂੰ H-1B ਵੀਜ਼ਾ ਜਾਰੀ ਨਾ ਕਰਨ ਦੀ ਮੰਗ

TeamGlobalPunjab
1 Min Read

ਵਾਸ਼ਿੰਗਟਨ: ਇਮੀਗ੍ਰੇਸ਼ਨ ਵਾਇਸ ਨਾਮਕ ਸੰਸਥਾ ਨੇ ਬਾਇਡਨ ਪ੍ਰਸ਼ਾਸਨ ਦੇ ਐਚ-1ਬੀ ਵੀਜ਼ਾ ਦੀ ਬਹਾਲੀ ਦੇ ਫੈਸਲੇ ‘ਤੇ ਬਿਆਨ ਜਾਰੀ ਕੀਤਾ ਹੈ। ਭਾਰਤੀ-ਅਮਰੀਕੀਆਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਇੰਮੀਗ੍ਰੇਸ਼ਨ ਐਡਵੋਕੇਸੀ ਗਰੁੱਪ ਨੇ ਬਾਇਡਨ ਪ੍ਰਸ਼ਾਸਨ ਕੋਲੋਂ ਗਰੀਨ ਕਾਰਡ ’ਤੇ ਕੰਟਰੀ ਕੈਪ ਹਟਾਏ ਜਾਣ ਤੱਕ ਕਿਸੇ ਵੀ ਭਾਰਤੀ ਨੂੰ ਐਚ-1ਬੀ ਵਰਕ ਵੀਜ਼ਾ ਜਾਰੀ ਨਾ ਕਰਨ ਦੀ ਮੰਗ ਕੀਤੀ ਹੈ।

ਇੰਮੀਗ੍ਰੇਸ਼ਨ ਵਾਇਸ ਸੰਸਥਾ ਦੇ ਅਮਨ ਕਪੂਰ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਪਹਿਲਾਂ ਮੌਜੂਦਾ ਭਾਰਤੀਆਂ ਨੂੰ ਗਰੀਨ ਕਾਰਡ ਕਾਰਨ ਪਰਮਾਨੈਂਟ ਰੈਜ਼ੀਡੈਂਟ ਲਈ ਦਹਾਕਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਅਜਿਹੇ ਵਿੱਚ ਜੇਕਰ ਹੋਰ ਜ਼ਿਆਦਾ ਭਾਰਤੀਆਂ ਨੂੰ ਨਵੇਂ ਐਚ-1ਬੀ ਵੀਜ਼ਾ ਜਾਰੀ ਕੀਤੇ ਗਏ ਤਾਂ ਇਹ ਸਮੱਸਿਆ ਅੱਗੇ ਹੋਰ ਜ਼ਿਆਦਾ ਵੱਡੀ ਹੋ ਜਾਵੇਗੀ। ਇਸ ਲਈ ਇਸ ’ਤੇ ਰੋਕ ਲੱਗਣੀ ਚਾਹੀਦੀ ਹੈ।

ਦੂਜੇ ਦੇਸ਼ਾਂ ਤੋਂ ਕੰਮ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਅਮਰੀਕਾ ਗਰੀਨ ਕਾਰਡ ਜਾਰੀ ਕਰਦਾ ਹੈ। ਇਸ ਦੀ ਮਿਆਦ 10 ਸਾਲ ਦੀ ਹੁੰਦੀ ਹੈ ਜਿਸ ਤੋਂ ਬਾਅਦ ਇਸ ਨੂੰ ਰਿਨਿਊ ਕਰਵਾਉਣਾ ਪੈਂਦਾ ਹੈ।

Share this Article
Leave a comment