Home / ਭਾਰਤ / ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਹੋਈ ਸਕਾਰਪੀਨ ਪਣਡੁੱਬੀ ‘ਵਾਗੀਰ’

ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਹੋਈ ਸਕਾਰਪੀਨ ਪਣਡੁੱਬੀ ‘ਵਾਗੀਰ’

ਮੁੰਬਈ: ਭਾਰਤੀ ਜਲ ਸੈਨਾ ਨੇ ਸਕਾਰਪੀਨ ਵਰਗੀ ਪੰਜਵੀ ਪਣਡੁੱਬੀ ਵਾਗੀਰ ਨੂੰ ਮੁੰਬਈ ਸਥਿਤ ਮਝਗਾਂਵ ਗੋਦੀ ਵਿੱਚ ਪਾਣੀ ਵਿੱਚ ਉਤਾਰਿਆ ਹੈ। ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਵੀਡੀਓ ਕਾਨਫਰੰਸ ਰਾਹੀਂ ਪਣਡੁੱਬੀ ਨੂੰ ਪਾਣੀ ਵਿੱਚ ਉਤਾਰਨ ਦੀ ਰਸਮ ਨਿਭਾਈ। ‘ਵਾਗਿਰ’ ਪਣਡੁੱਬੀ ਭਾਰਤ ਵਿੱਚ ਬਣ ਰਹੀਆਂ ਕਾਲਵੇਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਦਾ ਹਿੱਸਾ ਹੈ। ਇਸ ਪਣਡੁੱਬੀ ਨੂੰ ਫਰਾਂਸੀਸੀ ਸਮੁੰਦਰੀ ਰੱਖਿਆ ਅਤੇ ਊਰਜਾ ਕੰਪਨੀ ਡੀ ਐਸ ਐਨ ਐਸ ਨੇ ਡਿਜ਼ਾਈਨ ਕੀਤਾ ਅਤੇ ਭਾਰਤੀ ਜਲ ਸੈਨਾ ਦੇ ਪ੍ਰੋਜੈਕਟ-75 ਵਾਂਗ ਇਸ ਦਾ ਨਿਰਮਾਣ ਹੋ ਰਿਹਾ ਹੈ। ਆਈ ਐਨ ਐਸ ਕਾਲਵੇਰੀ ਸਕਾਰਪੀਨ ਸ਼੍ਰੇਣੀ ਦੀ ਪਹਿਲੀ ਪਣਡੁੱਬੀ ਸੀ, ਜਿਸ ਨੂੰ 2017 ‘ਚ ਪਾਣੀ ਵਿੱਚ ਉਤਾਰਿਆ ਗਿਆ ਸੀ। ਇਸ ਤੋਂ ਬਾਅਦ ਖੰਡਰੀ, ਕਰੰਜ ਅਤੇ ਵੇਲਾ ਪਣਡੁੱਬੀ ਨੂੰ ਪਾਣੀ ਵਿੱਚ ਉਤਾਰਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਣਡੁੱਬੀਆਂ ਸਤਹ ਉਪਰ, ਪਣਡੁੱਬੀ ਦੁਸਮਣ ਲਈ ਯੁੱਧ ਵਿੱਚ ਕਾਰਗਰ ਹੋਣ ਦੇ ਨਾਲ ਨਾਲ ਖੁਫੀਆ ਜਾਣਕਾਰੀ ਲੈਣ ਲਈ, ਸਮੁੰਦਰ ਵਿੱਚ ਬਾਰੂਦੀ ਸੁਰੰਗ ਵਿਛਾਉਣ ਅਤੇ ਆਪਣੇ ਇਲਾਕੇ ਵਿੱਚ ਨਿਗਰਾਨੀ ਰੱਖਣ ਦੇ ਸਮਰਥ ਹੈ।

Check Also

ਫਿਰ ਬੇਨਤੀਜਾ ਰਹੀ ਮੀਟਿੰਗ, ਸਰਕਾਰ ਨੇ ਕਿਹਾ ਪ੍ਰਸਤਾਵ ‘ਤੇ ਮੁੜ ਗੌਰ ਕਰਨ ਕਿਸਾਨ

ਨਵੀਂ ਦਿੱਲੀ: ਕਿਸਾਨਾਂ ਦੀ ਕੇਂਦਰ ਸਰਕਾਰ ਨਾਲ 11ਵੇਂ ਗੇੜ ਦੀ ਮੀਟਿੰਗ ਵੀ ਬੇਨਤੀਜਾ ਰਹੀ ਹੈ। …

Leave a Reply

Your email address will not be published. Required fields are marked *