ਭਾਰਤੀ-ਅਮਰੀਕੀ ਕਾਮੇਡੀਅਨ ਨੂੰ ‘ਹਾਊਡੀ ਮੋਦੀ’ ਪ੍ਰੋਗਰਾਮ ‘ਚ ਕਿਉਂ ਨਹੀਂ ਮਿਲੀ ਐਂਟਰੀ?

TeamGlobalPunjab
2 Min Read

ਭਾਰਤੀ ਦੇ ਲੋਕਾਂ ਨੂੰ ਹਰਮਨ ਪਿਆਰੇ ਅਮਰੀਕੀ ਕਾਮੇਡੀਅਨ ਕਲਾਕਾਰ ਹਸਨ ਮਿਨਹਾਜ਼ ਨੂੰ ਕਥਿਤ ਤੌਰ ‘ਤੇ ‘ਹਾਉਡੀ ਮੋਦੀ’ ਪ੍ਰੋਗਰਾਮ ‘ਚ ਦਾਖਲ ਹੋਣ ਦੀ ਆਗਿਆ ਨਹੀਂ ਮਿਲੀ। ਹਾਲਾਂਕਿ ਆਯੋਜਕਾਂ ਨੇ ਇਸ ਲਈ ਜਗ੍ਹਾ ਦੀ ਕਮੀ ਦਾ ਹਵਾਲਾ ਦਿੱਤਾ ਹੈ ਉਨ੍ਹਾਂ ਕਿਹਾ ਸਟੇਡੀਅਮ ‘ਚ ਬੈਠਣ ਦੀ ਜਗ੍ਹਾ ਨਹੀਂ ਹੈ ਕਿਸ ਕਾਰਨ ਉਹ ਅੰਦਰ ਦਾਖਲ ਨਹੀਂ ਹੋ ਸਕਦੇ।

ਭਾਰਤੀ – ਅਮਰੀਕੀ ਭਾਈਚਾਰੇ ਦੇ ਲਗਭਗ 50 ਹਜ਼ਾਰ ਲੋਕਾਂ ਨੇ ਐਤਵਾਰ ਨੂੰ ਇੱਥੇ ਐੱਨਆਰਜੀ ਸਟੇਡੀਅਮ ‘ਚ ਆਯੋਜਿਤ ਕੀਤੇ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਸੀ। ਇਸ ਪ੍ਰੋਗਰਾਮ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਯੁਕਤ ਰੂਪ ਨਾਲ ਸੰਬੋਧਿਤ ਕੀਤਾ ਸੀ।

ਪ੍ਰੋਗਰਾਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੈਟਰਿਅਟ ਐਕਟ ਦੇ ਸਟਾਰ ਫੋਨ ‘ਤੇ ਸਟੇਡੀਅਮ ਦੇ ਬਾਹਰ ਪ੍ਰੈਸ ਰਜਿਸਟ੍ਰੇਸ਼ਨ ਡੈਸਕ ‘ਤੇ ਇੱਕ ਮੀਡੀਆ ਕੋਆਰਡੀਨੇਟਰ ਨਾਲ ਗੱਲਬਾਤ ਕਰਦੇ ਵਿਖਾਈ ਦੇ ਰਹੇ ਹਨ। ਗੱਲਬਾਤ ਵਿੱਚ ਲਾਊਡਸਪੀਕਰ ‘ਤੇ ਮਿਨਹਾਜ਼ ਪ੍ਰਬੰਧਕ ਨਾਲ ਆਪਣੀ ਸਾਖ ਬਾਰੇ ਪੁੱਛਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਆਯੋਜਕਾਂ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ ਕਿ ਕੀ ਉਨ੍ਹਾਂ ਨੇ ਕਾਮੇਡੀਅਨ ਕਲਾਕਾਰ ਦਾ ਪਰਵੇਸ਼ ਰੋਕਣ ਲਈ ਖਾਸ ਪ੍ਰਬੰਧ ਕੀਤਾ ਸੀ।

https://twitter.com/hasanminhaj/status/1175796958985936896

- Advertisement -

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਸਨ ਮਿਨਹਾਜ਼ ਨੂੰ ਪ੍ਰੋਗਰਾਮ ‘ਚ ਜਾਣ ਤੋਂ ਆਯੋਜਕਾਂ ਨੇ ਇਹ ਕਹਿ ਕਰ ਰੋਕ ਦਿੱਤੀ ਕਿ ਉਨ੍ਹਾਂ ਦਾ ਪ੍ਰਬੰਧ ਸਬੰਧੀ ਜਾਣ ਪਹਿਚਾਣ ਪੱਤਰ ਸਮਰੱਥ ਨਹੀਂ ਹੈ ਤੇ ਸਟੇਡੀਅਮ ‘ਚ ਹੋਰ ਕੈਮਰਾ ਟੀਮ ਲਈ ਹੁਣ ਜਗ੍ਹਾ ਵੀ ਨਹੀਂ ਬਚੀ ਹੈ। ਹਾਲਾਂਕਿ , ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਦੀ ਅਲੋਚਨਾ ਕਰਨ ਤੇ ਕਸ਼ਮੀਰ ਮਾਮਲੇ ‘ਚ ਭਾਰਤ ਸਰਕਾਰ ਦੇ ਫੈਸਲੇ ‘ਤੇ ਟਿੱਪਣੀ ਕਰਨ ਦੇ ਕਾਰਨ ਪ੍ਰੋਗਰਾਮ ਵਿੱਚ ਨਹੀਂ ਜਾਣ ਦਿੱਤਾ ਗਿਆ ।

Share this Article
Leave a comment