ਚੇਨਈ : ਕਾਲਜ ਦੇ ਵਿਦਿਆਰਥੀਆਂ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਭਾਰੀ ਸੰਖਿਆ ਵਿਚ ਸਾਰੇ ਵਿਦਿਆਰਥੀ ਬੱਸ ਦੇ ਉੱਪਰ ਚੜ੍ਹ ਕੇ ਮਸਤੀ ‘ਚ ਨੱਚ ਟੱਪ ਰਹੇ ਸਨ। ਜਿਸ ਤੋਂ ਬਾਅਦ ਅਚਾਨਕ ਬ੍ਰੇਕ ਲੱਗਣ ਕਾਰਨ ਵਿਦਿਆਰਥੀ ਬੱਸ ਤੋਂ ਹੇਠਾਂ ਡਿੱਗ ਪਏ।
ਇਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਮਾਮਲੇ ਵਿੱਚ ਪੁਲਿਸ ਨੇ 24 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਹੈ। ਚੇਨਈ ਦੀ ਪੁਲਿਸ ਅਨੁਸਾਰ ਚੇਨਈ ਦੇ ਪੱਚਾਈਅੱਪਾਸ ਕਾਲਜ ਦੇ ਵਿਦਿਆਰਥੀ ਮਹਾਂਨਗਰ ਟਰਾਂਸਪੋਰਟ ਦੀ ਬੱਸ ਨੰਬਰ 40 ਏ ਵਿਚ ਸਵਾਰ ਸਨ। ਬੱਸ ਪਹਿਲਾਂ ਹੀ ਵਿਦਿਆਰਥੀਆਂ ਨਾਲ ਪੂਰੀ ਤਰ੍ਹਾਂ ਭਰ ਚੁੱਕੀ ਸੀ।
ਕੰਡਕਟਰ ਅਤੇ ਡਰਾਈਵਰ ਦੇ ਇਨਕਾਰ ਕਰਨ ਦੇ ਬਾਵਜੂਦ ਬਹੁਤ ਸਾਰੇ ਵਿਦਿਆਰਥੀ ਬੱਸ ਦੀ ਛੱਤ ‘ਤੇ ਸਵਾਰ ਹੋ ਗਏ। ਪੂਰੇ ਰਸਤੇ ਉਹ ਕਾਲਜ ਦੇ ਨਾਮ ਦੇ ਨਾਅਰੇ ਲਗਾਉਂਦੇ ਰਹੇ। ਬੱਸ ਦੇ ਅੱਗੇ ਵੀ ਬਾਈਕ ਤੇ ਕਾਲਜ ਦੇ ਵਿਦਿਆਰਥੀ ਚੱਲ ਰਹੇ ਸਨ। ਅਯਨਾਵਰਮ ਦੇ ਨੇੜੇ ਬੱਸ ਦੇ ਅੱਗੇ ਬਾਈਕ ‘ਤੇ ਚੱਲ ਰਹੇ ਬਾਈਕ ਨੇ ਬਰੇਕ ਲਗਾ ਦਿੱਤੇ ਤੇ ਫਿਰ ਬੱਸ ਡਰਾਈਵਰ ਨੂੰ ਵੀ ਬਰੇਕ ਲਗਾਉਣੇ ਪਏ।
ਜਿਸਦੀ ਵਜ੍ਹਾ ਨਾਲ ਛੱਤ ‘ਤੇ ਸਵਾਰ ਵਿਦਿਆਰਥੀ ਬੱਸ ਦੇ ਸਾਹਮਣੇ ਆ ਡਿੱਗੇ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਡਰ ਦੀ ਵਜ੍ਹਾ ਨਾਲ ਵਿਦਿਆਰਥੀ ਬੱਸ ਦੇ ਸਾਹਮਣੇ ਆ ਕੇ ਡਿੱਗ ਗਏ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਵਿਦਿਆਰਥੀ ਉੱਥੋਂ ਫਰਾਰ ਹੋ ਗਏ ਸਨ। ਇਸਦੇ ਬਾਅਦ ਪੁਲਿਸ ਨੇ 24 ਵਿਦਿਆਰਥੀਆਂ ਨੂੰ ਇਸ ਮਾਮਲੇ ਵਿਚ ਹਿਰਾਸਤ ਵਿਚ ਲਿਆ ਹੈ।