Breaking News

ਬ੍ਰਿਟੇਨ ਦੀ ਨਵੀਂ ਵੀਜ਼ਾ ਪ੍ਰਣਾਲੀ ਦਾ ਐਲਾਨ, ਭਾਰਤੀਆਂ ਨੂੰ ਹੋ ਸਕਦੈ ਵੱਡਾ ਫਾਇਦਾ

ਲੰਦਨ: ਬ੍ਰਿਟੇਨ ਨੇ ਬੁੱਧਵਾਰ ਨੂੰ ਨਵੀਂ ਵੀਜ਼ਾ ਪ੍ਰਣਾਲੀ ਲਾਂਚ ਕਰ ਦਿੱਤੀ ਹੈ। ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਬੁੱਧਵਾਰ ਨੂੰ ਬ੍ਰਿਟੇਨ ਦੀ ਨਵੀਂ ਪੁਆਇੰਟ ਆਧਾਰਿਤ ਵੀਜ਼ਾ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ ਕੀਤਾ। ਜਿਸ ਦਾ ਟੀਚਾ ਭਾਰਤ ਸਣੇ ਦੁਨੀਆਂ ਦੇ ਸਭ ਤੋਂ ਕੁਸ਼ਲ ਲੋਕਾਂ ਨੂੰ ਬ੍ਰਿਟੇਨ ਆਉਣ ਲਈ ਆਕਰਸ਼ਿਤ ਕਰਨਾ ਹੈ। ਇਸ ਨਵੇਂ ਵੀਜ਼ਾ ਸਿਸਟਮ ਦਾ ਉਦੇਸ਼ ਦੇਸ਼ ਵਿੱਚ ਆਉਣ ਵਾਲੇ ਸਸਤੇ ਘੱਟ ਕੁਸ਼ਲ ਮਜ਼ਦੂਰਾਂ ਦੀ ਗਿਣਤੀ ਵਿੱਚ ਕਟੌਤੀ ਕਰਨਾ ਹੈ।

ਬ੍ਰਿਟੇਨ ਦੇ ਯੂਰਪੀ ਸੰਘ ਤੋਂ ਪਿਛਲੇ ਮਹੀਨੇ ਬਾਹਰ ਨਿਕਲਣ ਤੋਂ ਬਾਅਦ ਸੰਕਰਮਣ ਕਾਲ ​​ਦੇ ਅੰਤ ‘ਤੇ ਨਵੀਂ ਪ੍ਰਣਾਲੀ 1 ਜਨਵਰੀ 2021 ਤੋਂ ਲਾਗੂ ਹੋਵੇਗੀ।

ਨਵੀਂ ਪੋਸਟ ਬ੍ਰੈਗਜ਼ਿਟ ਪ੍ਰਣਾਲੀ ਜੋ ਭਾਰਤ ਵਰਗੇ ਯੂਰਪੀ ਸੰਘ ਅਤੇ ਗੈਰ ਯੂਰਪੀ ਸੰਘ ਦੇ ਦੇਸ਼ਾਂ ਲਈ ਬਰਾਬਰ ਲਾਗੂ ਹੋਵੇਗੀ। ਖਾਸ ਹੁਨਰਾਂ, ਯੋਗਤਾਵਾਂ, ਤਨਖਾਹਾਂ ਅਤੇ ਕਿੱਤਿਆਂ ਲਈ ਅੰਕ ਪ੍ਰਦਾਨ ‘ਤੇ ਆਧਾਰਿਤ ਹੈ। ਜੋ ਸਿਰਫ ਸਮਰੱਥ ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਵੀਜ਼ਾ ਦਿੰਦੇ ਹਨ।

ਬ੍ਰਿਟੇਨ ਚ ਭਾਰਤੀ ਮੂਲ ਦੇ ਸਭ ਤੋਂ ਉੱਚ ਕੈਬਨਿਟ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਅੱਜ ਪੂਰੇ ਦੇਸ਼ ਲਈ ਇਕ ਇਤਿਹਾਸਕ ਪਲ ਹੈ। ਅਸੀਂ ਆਜ਼ਾਦ ਅੰਦੋਲਨ ਨੂੰ ਖਤਮ ਕਰ ਰਹੇ ਹਾਂ ਆਪਣੀ ਸਰਹੱਦ ਨੂੰ ਵਾਪਸ ਲੈ ਰਹੇ ਹਾਂ ਅਤੇ ਨਵੀਂ ਪੁਆਇੰਟ ਆਧਾਰਿਤ ਵੀਜ਼ਾ ਪ੍ਰਣਾਲੀ ਸ਼ੁਰੂ ਕਰਕੇ ਲੋਕਾਂ ਦੀਆਂ ਤਰਜੀਹਾਂ ਤੇ ਪਹੁੰਚ ਰਹੇ ਹਾਂ।

Check Also

ਅੰਮ੍ਰਿਤਪਾਲ ਦੇ ਚਾਚਾ ਹਰਜੀਤ ‘ਤੇ ਇਕ ਹੋਰ FIR, 29 ਘੰਟੇ ਤਕ ਸਰਪੰਚ ਦੇ ਪਰਿਵਾਰ ਨੂੰ ਬਣਾ ਕੇ ਰੱਖਿਆ ਬੰਧਕ

ਜਲੰਧਰ : ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ‘ਤੇ ਪੁਲਿਸ ਨੇ ਇਕ ਹੋਰ ਮਾਮਲਾ ਦਰਜ ਕਰ …

Leave a Reply

Your email address will not be published. Required fields are marked *