ਬ੍ਰਿਟਿਸ਼ ਕੋਲੰਬੀਆ ਵਿੱਚ ਕੋਰੋਨਾ ਦੇ 16 ਨਵੇਂ ਕੇਸ ਆਏ ਸਾਹਮਣੇ

TeamGlobalPunjab
1 Min Read

ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 16 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 2376 ਹੋ ਗਈ ਹੈ। ਬੀਸੀ ਵਿੱਚ 385 ਐਕਟਿਵ ਕੇਸ ਹਨ। ਜਿਸ ਵਿੱਚੋਂ 59 ਹਸਪਤਾਲ ਵਿੱਚ ਦਾਖਲ ਹਨ ਅਤੇ 14 ਆਈਸੀਯੂ ਵਿੱਚ ਦਾਖਲ ਹਨ। ਹੁਣ ਤੱਕ 1859 ਮਰੀਜ਼ ਠੀਕ ਹੋ ਚੁੱਕੇ ਹਨ। ਜਿੰਨ੍ਹਾਂ ਦਾ ਅੰਕੜਾ 78 ਫੀਸਦੀ ਬਣਦਾ ਹੈ। ਸਭ ਤੋਂ ਜਿਆਦਾ ਕੇਸ ਫਰੇਜ਼ਰ ਹੈਲਥ ਯੂਨਿਟ ਵਿੱਚ 1137 ਅਤੇ ਵੈਨਕੂਵਰ ਹੈਲਥ ਯੂਨਿਟ ਵਿੱਚ 877 ਕੇਸ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਕੋਈ ਵੀ ਨਵੀਂ ਕਮਿਊਨਟੀ ਆਊਟਬ੍ਰੇਕ ਨਹੀਂ ਹੋਈ ਹੈ। ਸੋ ਇਸ ਤਰਾਂ ਅਚਾਨਕ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣਾ ਖਤਰੇ ਦੀ ਘੰਟੀ ਹੈ। ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਆਪ ਹੀ ਰੱਖਣਾ ਪਵੇਗਾ। ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ ਦੀ ਜਰੂਰਤ ਹੈ। ਜਿੰਨਾ ਵੱਧ ਤੋਂ ਵੱਧ ਹੋ ਸਕੇ ਲੋਕਾਂ ਦੇ ਨਾਲ ਰਾਬਤਾ ਘਟਾਇਆ ਜਾਵੇ। ਅਗਰ ਜਰੂਰੀ ਕੰਮ ਹੈ ਫਿਰ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਨਹੀਂ ਤਾਂ ਘਰ ਦੇ ਅੰਦਰ ਹੀ ਰਹੋ ਅਤੇ ਸੁਰੱਖਿਅਤ ਰਹੋ।

Share this Article
Leave a comment