Home / News / ਬੇਟੇ ਦੀ ਗ੍ਰਿਫਤਾਰੀ ਪਿੱਛੋਂ ਪਹਿਲੀ ਵਾਰ ਜੇਲ੍ਹ ਪੁਹੰਚੇ ਸ਼ਾਹਰੁਖ਼ ਖ਼ਾਨ

ਬੇਟੇ ਦੀ ਗ੍ਰਿਫਤਾਰੀ ਪਿੱਛੋਂ ਪਹਿਲੀ ਵਾਰ ਜੇਲ੍ਹ ਪੁਹੰਚੇ ਸ਼ਾਹਰੁਖ਼ ਖ਼ਾਨ

ਨਿਊਜ਼ ਡੈਸਕ: ਡਰੱਗ ਮਾਮਲੇ ਵਿੱਚ ਆਰਥਰ ਰੋਡ ਜੇਲ੍ਹ ਵਿੱਚ ਬੰਦ ਆਰੀਅਨ ਖਾਨ ਨੂੰ ਮਿਲਣ ਸ਼ਾਹਰੁਖ਼ ਖ਼ਾਨ ਜੇਲ੍ਹ  ਪੁਹੰਚੇ । ਐੱਨਸੀਬੀ ਨੇ ਆਰੀਅਨ ਖ਼ਾਨ, ਮਰਚੈਂਟ ਤੇ ਧਮੇਚਾ ਨੂੰ ਡਰੱਗਜ਼ ਰੱਖਣ, ਇਸ ਦੇ ਸੇਵਨ, ਖਰੀਦ ਤੇ ਤਸਕਰੀ ਦੇ ਦੋਸ਼ ਵਿਚ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਤਿੰਨੋ ਇਸ ਵੇਲੇ ਨਿਆਇਕ ਹਿਰਾਸਤ ‘ਚ ਹਨ। ਇਸ ਮਾਮਲੇ ‘ਚ ਹੁਣ ਤਕ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸ਼ਾਹਰੁਖ਼ ਖ਼ਾਨ ਨੇ 15 ਮਿੰਟ ਲਈ ਆਰੀਅਨ ਨਾਲ ਮੁਲਾਕਾਤ ਕੀਤੀ। ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਦੋਵੇਂ ਪਹਿਲੀ ਵਾਰ ਮਿਲੇ ਹਨ।ਕਰੂਜ਼ ਡਰੱਗ ਪਾਰਟੀ ਮਾਮਲੇ ਦੇ ਦੋਸ਼ੀ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਬੁੱਧਵਾਰ ਨੂੰ ਮੁੜ ਰੱਦ ਕਰ ਦਿੱਤੀ ਗਈ।ਅਦਾਲਤ ਨੇ ਕਿਹਾ ਕਿ ਉਹ ਪਹਿਲੀ ਜਾਂਚ ਵਿਚ ਡਰੱਗਜ਼ ਸਬੰਧੀ ਗਤੀਵਿਧੀਆਂ ‘ਚ ਨਿਯਮਤ ਤੌਰ ‘ਤੇ ਸ਼ਾਮਲ ਹੁੰਦਾ ਜਾਪਦਾ ਹੈ। ਵ੍ਹਟਸਐਪ ਚੈਟ ਤੋਂ ਵੀ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਡਰੱਗਜ਼ ਸਮੱਗਲਰਾਂ ਦੇ ਸੰਪਰਕ ਵਿਚ ਸਨ।

Check Also

ਪੰਜਾਬ ‘ਚ ਫੁੱਟ ਪਾਊ ਸਾਜ਼ਿਸ਼ਾਂ ਨੂੰ ਹੱਲਾਸ਼ੇਰੀ ਦੇਣ ਲਈ ਭਾਜਪਾ ਨੇ ਅਮਰਿੰਦਰ ਅਤੇ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭੇ : ਚੰਨੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ …

Leave a Reply

Your email address will not be published. Required fields are marked *