ਬੁਰੇ ਫਸੇ ਰਣਵੀਰ ਸਿੰਘ, WWE ਸਟਾਰ ਬਰੋਕ ਲੈਸਨਰ ਨੇ ਭੇਜਿਆ ਕਾਨੂੰਨੀ ਨੋਟਿਸ !

TeamGlobalPunjab
1 Min Read

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਮੁਸ਼ਕਿਲਾਂ ‘ਚ ਫਸਦੇ ਨਜ਼ਰ ਆ ਰਹੇ ਹਨ ਅਸਲ ‘ਚ ਰਣਵੀਰ ਨੂੰ WWE ਸੁਪਰਸਟਾਰ ਬਰੋਕ ਲੈਸਨਰ ਵੱਲੋਂ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਰੈਸਲਰ ਦੇ ਵਕੀਲ ਪਾਲ ਹੇਮਨ ਨੇ ਰਣਵੀਰ ਨੂੰ ਨੋਟਿਸ ਭੇਜੇ ਜਾਣ ਦਾ ਦਾਅਵਾ ਕੀਤਾ ਹੈ। ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦ ਭਾਰਤ ਪਾਕਿਸਤਾਨ ਦੇ ਵਰਲਡ ਕੱਪ ਮੈਚ ਦੇ ਚਲਦਿਆਂ ਹਾਰਦਿਕ ਪਾਂਡਿਆ ਨਾਲ ਫੋਟੋ ਸ਼ੇਅਰ ਕਰਦੇ ਹੋਏ ਬਰਾਕ ਲੈਸਨਰ ਦੇ ਮੁਹਾਵਰੇ ਨੂੰ ਵਰਤਿਆ।

- Advertisement -

ਰਣਵੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਹਾਰਦਿਕ ਪਾਂਡਿਆ ਨਾਲ ਤਸਵੀਰ ਨਾਲ ਕੈਪਸ਼ਨ ‘ਚ ਲਿਖਿਆ Eat. Sleep. Dominate. Repeat. The name is Hardik. Hardik Pandya ਬਾਅਦ ‘ਚ ਖਬਰ ਆਈ ਕਿ ਇਸ ਪੋਸਟ ‘ਤੇ ਬਰਾਕ ਲੈਸਨਰ ਦੇ ਵਕੀਲ ਪਾਲ ਹੇਮਨ ਨੇ ਕਮੈਂਟ ਕੀਤਾ ਤੇ ਇਸ ਕਾਪੀਰਾਈਟ ਦਾ ਉਲੰਘਣ ਕਰਨ ਦਾ ਮਾਮਲਾ ਦੱਸਦੇ ਹੋਏ ਕੇਸ ਦੀ ਧਮਕੀ ਦਿੱਤੀ ਸੀ।

ਪਾਲ ਨੇ ਰਣਵੀਰ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਕੀ ਤੂੰ ਮਜ਼ਾਕ ਕਰ ਰਿਹੈ ? “It’s Eat Sleep CONQUER Repeat.” ਜੋ ਕਿ ਬਰਾਕ ਲੈਸਨਰ ਦਾ ਮਸ਼ਹੂਰ ਡਾਇਲਾਗ ਹੈ। ਹਾਲੇ ਤੱਕ ਇਸ ਮਾਮਲੇ ‘ਤੇ ਰਣਵੀਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

- Advertisement -
Share this Article
Leave a comment