ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਇਕ ਦੂਜੇ ਵਿਰੁੱਧ ਦਬ ਕਿ ਬਿਆਨਬਾਜੀਆਂ ਕਰ ਰਹੀਆਂ ਹਨ। ਇਸੇ ਸਿਲਸਿਲੇ ਦੇ ਚਲਦਿਆਂ ਬੀਜੇਪੀ ਦੇ ਸੀਨੀਅਰ ਆਗੂ ਵਲੋਂ ਆਪ ਸੁਪਰੀਮੋ ਨੂੰ ਆਤੰਕਵਾਦੀ ਘੋਸ਼ਿਤ ਕਰ ਦਿੱਤਾ ਗਿਆ। ਬੀਜੇਪੀ ਆਗੂ ਦੇ ਇਸ ਬਿਆਨ ਤੇ ਆਪ ਦੇ ਸੀਨੀਅਰ ਆਗੂਆਂ ਨੇ ਵੀ ਸਖਤ ਪ੍ਰਤੀਕ੍ਰਿਆ ਦਿੱਤੀ ਹੈ।
ਦਸ ਦੇਈਏ ਕਿ ਬੀਤੇ ਦਿਨੀਂ ਭਾਜਪਾ ਆਗੂ ਪ੍ਰਕਾਸ਼ ਜਾਵਡੇਕਰ (Prakash Javadekar) ਨੇ ਬੋਲਦਿਆਂ ਕਿਹਾ ਸੀ ਕਿ ਅੱਜ ਕੇਜਰੀਵਾਲ ਮਾਸੂਮ ਜਿਹਾ ਚਿਹਰਾ ਬਣਾ ਕਿ ਲੋਕਾਂ ਤੋਂ ਪੁੱਛ ਰਹੇ ਹਨ ਕਿ ਕੀ ਉਹ ਅੱਤਵਾਦੀ ਹਨ ਪਰ ਉਹ ਅੱਤਵਾਦੀ ਹਨ। ਉਨ੍ਹਾ ਕਿਹਾ ਕਿ ਇਸ ਦੇ ਬਹੁਤ ਸਾਰੇ ਸਬੂਤ ਹਨ। ਜਾਵਡੇਕਰ ਨੇ ਕਿਹਾ ਕੇਜਰੀਵਾਲ ਖੁਦ ਕਹਿੰਦੇ ਹਨ ਕਿ ਉਹ ਅਰਾਜਕਤਾਵਾਦੀ ਹਨ ਅਤੇ ਅਰਾਜਕਤਾਵਾਦੀ ਅਤੇ ਅੱਤਵਾਦੀ ਚ ਕੋਈ ਬਹੁਤਾ ਫਰਕ ਨਹੀਂ ਹੁੰਦਾ।
ਇਸ ਬਿਆਨ ਤੇ ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਵੀ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਰਾਜ ਸਭਾ ਦੇ ਸੰਸਦ ਸੰਜੇ ਸਿੰਘ ਨੇ ਕਿਹਾ ਹੈ ਕਿ ਜੇ ਕੇਜਰੀਵਾਲ ਅੱਤਵਾਦੀ ਹਨ ਤਾਂ ਸਰਕਾਰ ਗ੍ਰਿਫਤਾਰ ਕਿਉਂ ਨਹੀਂ ਕਰਦੀ?