ਟੋਰਾਂਟੋ: ਬਾਲੀਵੁੱਡ ਦੇ ਮਰਹੂਮ ਅਦਾਕਾਰ ਅਤੇ ਲੇਖਕ ਨੇ ਕੈਨੇਡਾ ਨੂੰ ਬੁੱਧਵਾਰ ਨੂੰ ਮਿਸੀਸਾਗਾ ਦੇ ਮੇਦੋਵਾਲੇ ਕਰਬਸਤਾਨ ਵਿੱਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਆਪਣੀ ਦਮਦਾਰ ਅਦਾਕਾਰੀ ਅਤੇ ਆਪਣੇ ਲਿਖੇ ਹੋਏ ਡਾਇਲੋਗਜ਼ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਕਾਦਰ ਖ਼ਾਨ ਦੀ ਮੌਤ ਪਿਛਲੇ ਦਿਨੀਂ ਟੋਰਾਂਟੋ ਦੇ ਇੱਕ ਹਸਪਤਾਲ ਵਿੱਚ ਹੋਈ ਸੀ।
ਕਾਦਰ ਖਾਨ ਨੇ ਆਪਣੀ ਜ਼ਿੰਦਗੀ ਦੇ 81 ਸਾਲਾ ਸਫਰ ਵਿੱਚ ਤਕਰੀਬਨ 300 ਦੇ ਕਰੀਬ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਅਤੇ 250 ਦੇ ਕਰੀਬ ਫ਼ਿਲਮਾਂ ਲਈ ਡਾਇਲੋਗਜ਼ ਲਿਖਣ ਵਾਲੇ ਕਾਦਰ ਖ਼ਾਨ ਨੂੰ ਪ੍ਰੋਗੇਸਿਵ ਸੁਪਰਾਨਿਊਕਲੀਅਰ ਪਲਸੀ ਡਿਸਆਰਡਰ ਬਿਮਾਰੀ ਆਖ਼ਰੀ ਇਸ ਦੁਨੀਆ ਤੋਂ ਹਮੇਸ਼ਾ ਲਈ ਲੈ ਤੁਰੀ।
- Advertisement -
ਕਾਦਰ ਖ਼ਾਨ ਦਾ ਜਨਮ 1937 ਨੂੰ ਅਫਗਾਸਿਤਾਨ ਦੇ ਸ਼ਹਿਰ ਕਾਬੁਲ ਵਿਖੇ ਹੋਇਆ ਸੀ। ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 1973 ਵਿੱਚ ਬਣੀ ਫ਼ਿਲਮ ‘ਦਾਗ਼’ ਨਾਲ ਕੀਤੀ। ਟੋਰਾਂਟੋ ਵਿਖੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਹ ਲੈਣ ਵਿੱਚ ਉਨ੍ਹਾਂ ਬਹੁਤ ਹੀ ਦਿੱਕਤ ਆ ਰਹੀ ਸੀ।
ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉੱਪਰ ਰੱਖਿਆ ਹੋਇਆ ਸੀ। ਬਾਲੀਵੁੱਡ ਸਮੇਤ ਦੁਨੀਆ ਭਰ ਵਿੱਚ ਵਸੇ ਉਨ੍ਹਾਂ ਦੇ ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੀਆਂ ਆਖਰੀ ਰਸਮਾਂ ਵਿੱਚ ਪਰਿਵਾਰ, ਦੋਸਤ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ।