Home / ਓਪੀਨੀਅਨ / ਬਾਰੀਂ ਬਾਰੀਂ ਬਰਸੀਂ ਖੱਟਣ ਗਿਆ ਸੀ…

ਬਾਰੀਂ ਬਾਰੀਂ ਬਰਸੀਂ ਖੱਟਣ ਗਿਆ ਸੀ…

ਡਾ. ਬਲਵਿੰਦਰ ਸਿੰਘ ਥਿੰਦ:

ਕੁੱਝ ਖੱਟੀ ਕਮਾਈ ਕਰਨ ਦੇ ਇਰਾਦੇ ਧਾਰ ਕੇ ਵਤਨੋਂ ਦੂਰ ਗਿਆ ਹਿੰਮਤੀ ਬੰਦਾ ਬਾਰੀਂ ਬਰਸੀਂ (12 ਵਰ੍ਹਿਆਂ ਭਾਵ ਲੰਮੇ ਅਰਸੇ ਬਾਅਦ) ਕੁੱਝ ਖੱਟਣ ਭਾਵ ਕਮਾਈ ਕਰਕੇ ਵਤਨ ਪਰਤਦਾ ਹੈ। ਆਪਣੇ ਤਨ-ਮਨ ‘ਤੇ ਇਕਲਾਪੇ ਦੀਆਂ ਪੀੜਾਂ ਝਾਂਗ ਕੇ ਵਤਨ ਪਰਤੇ ਪਰਵਾਸੀ ਬੰਦੇ ਦੇ ਭਾਈਚਾਰਕ ਰੂਪ ਵਿਚ ਜੁੜੇ ਸਰੋਤੇ / ਦਰਸ਼ਕ ਜਿਗਿਆਸਾ ਨਾਲ ਜਵਾਬ ਰੂਪ ਵਿਚ ਪੁੱਛਦੇ ਨੇ ਕਿ ਭਾਈ ਤੂੰ ਕੀ ਖੱਟ ਕੇ ਲਿਆਂਦਾ ਹੈ? …ਤੇ ਖੱਟਣ ਵਾਲਾ ਜਿਗਿਆਸੂਆਂ ਦੀ ਉਤਸੁਕਤਾ ਨੂੰ ਭਾਂਪ ਕੇ ਆਪਣੀਆਂ ਪ੍ਰਾਪਤੀਆਂ ‘ਤੇ ਮਾਣ ਕਰਦਿਆਂ ਜਦੋਂ ਹੁੱਬ ਕੇ ਦੱਸਦਾ ਹੈ ਕਿ ਜਿਸ ਭਾਈ ਮੈਂ ਤਾਂ ਆਹ ਕੁੱਝ….. ਖੱਟਿਆ ਹੈ। ਜਿਸ ‘ਤੇ ਉਸ ਦੇ ਆਪਣੇ ਤੇ ਜਿਗਿਆਸੂ ਭਾਈਚਾਰੇ ਨੂੰ ਖ਼ੁਸ਼ੀ ਦੇ ਭਾਵਾਂ ਦਾ ਅਹਿਸਾਸ ਹੁੰਦਾ ਹੈ। ਇਹ ਭਾਵਨਾਤਮਕ ਖ਼ੁਸ਼ੀ ਸਰੀਰਕ ਹਰਕਤਾਂ ਦੇ ਵਿਹਾਰ ਵਿਚ ਜਦੋਂ ਜ਼ਾਹਰ ਹੁੰਦੀ ਹੈ ਤਾਂ ਸਾਰੇ ਸ਼ਰੀਕ ਹੋ ਕੇ ਨੱਚਣਾ, ਟੱਪਣਾ ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਹਨ। ਇਹੀ ਸਾਡੇ ਪੰਜਾਬੀ ਸਭਿਆਚਾਰਕ ਸਾਂਝਾਂ ਦਾ ਜਿਉਂਦੇ/ਜਾਗਦੇ ਹੋਣ ਦਾ ਪ੍ਰਤੱਖ ਅਤੇ ਪ੍ਰਮਾਣਿਕ ਰੂਪ ਦਾ ਬਾਹਰੀ ਪ੍ਰਗਟਾਵਾ ਹਨ!

ਸੋ “ਬਾਰੀਂ ਬਾਰੀਂ ਬਰਸੀਂ” ਬੋਲੀ ਦੇ ਘਾੜੇ ਨੂੰ ਸਿੱਜਦਾ ਕਰਨਾ ਤਾਂ ਬਣਦਾ ਹੈ ਜੋ ਖੁਸ਼ੀਆਂ ਵੰਡਦਾ ਹੈ, ਨੱਚਦਾ ਹੈ, ਨਚਾਉੰਦਾ ਹੈ ਅਤੇ ਦੂਜਿਆਂ ਨੂੰ ਕੁੱਝ ਖੱਟਣ ਲਈ ਪ੍ਰੇਰਦਾ ਹੈ। ਕੀ, ਕਦੋਂ, ਕਿੱਥੇ, ਕਿਵੇਂ ਅਤੇ ਕਿਸ ਵਾਸਤੇ ਖੱਟਣਾ ਹੈ? ਇਹ ਸਾਡੀ ਸੋਚ ਉੱਤੇ ਨਿਰਭਰ ਕਰਦਾ ਹੈ…

Check Also

ਚੋਣਾਂ ਦਾ ਰੰਗ ਇਸ ਵਾਰ ਫਿੱਕਾ , ਨਾ ਰੈਲੀਆਂ ਨਾ ਸਪੀਚਾਂ !

ਲੇਖਕ  – ਬਿੰਦੂ ਸਿੰਘ ਭਾਰਤੀ ਲੋਕਤੰਤਰ ਚ ਚੋਣਾਂ ਦਾ ਇਕ ਆਪਣਾ ਥਾਂ ਹੈ । ਭਾਵੇਂ …

Leave a Reply

Your email address will not be published. Required fields are marked *