ਬਾਬਾ ਹਰਨਾਮ ਸਿੰਘ ਧੁੰਮਾ ਦੀ ਭਾਈ ਢੱਡਰੀਆਂਵਾਲੇ ਨੂੰ ਸਿੱਧੀ ਚਿਤਾਵਨੀ! ਹੁਣ ਅਸੀਂ ਤੈਨੂੰ ਦੱਸਾਂਗੇ ਕਿਵੇਂ ਬੋਲੀਦੈ! ਦੇਖੋ ਵੀਡੀਓ

TeamGlobalPunjab
1 Min Read

ਆਨੰਦਪੁਰ ਸਾਹਿਬ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਕਸਰ ਆਪਣੇ ਦੀਵਾਨਾਂ ‘ਚ ਦਮਦਮੀ ਟਕਸਾਲ ਦੇ ਆਗੂ ਹਰਨਾਮ ਸਿੰਘ ਧੁੰਮਾਂ ਵਿਰੁੱਧ ਅਕਸਰ ਬਿਆਨਬਾਜੀਆਂ ਕਰਦੇ ਹੀ ਰਹਿੰਦੇ ਹਨ। ਇਸ ਦੇ ਚਲਦਿਆਂ ਹੁਣ ਇੱਕ ਵਾਰ ਫਿਰ ਦਮਦਮੀ ਟਕਸਾਲ ਅਤੇ ਰਣਜੀਤ ਸਿੰਘ ਢੱਡਰੀਆਂਵਾਲੇ ਆਹਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅੱਜ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਬੋਲਦਿਆਂ ਬਿਨਾਂ ਨਾਮ ਲਏ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਹਨ। ਉਨ੍ਹਾਂ ਬੋਲਦਿਆਂ ਕਿਹਾ ਕਿ ਕਈ ਲੋਕ ਅੱਜ ਪੁਲਿਸ ਦੀ ਸੁਰੱਖਿਆ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਮਜ਼ਾਕ ਉਡਾ ਰਹੇ ਹਨ।

ਬਾਬਾ ਧੁੰਮੇ ਨੇ ਬੋਲਦਿਆਂ ਕਿਹਾ ਕਿ ਜੇਕਰ ਤੁਸੀਂ ਇੰਨੇ ਵੱਡੇ ਸੂਰਮੇਂ ਹੋ ਤਾਂ ਸੰਗਤ ਵਿੱਚ ਆ ਕੇ ਬੋਲੋ। ਉਨ੍ਹਾਂ ਕਿਹਾ ਕਿ ਫਿਰ ਉਹ ਦੱਸਣਗੇ ਕਿ ਕਿਸ ਤਰ੍ਹਾਂ ਬੋਲੀਦਾ ਹੈ। ਹਰਨਾਮ ਸਿੰਘ ਧੁੰਮੇ ਨੇ ਬੋਲਦਿਆਂ ਕਿਹਾ ਕਿ ਪੁਲਿਸ ਦੇ ਪਹਿਰੇ ‘ਚ ਤਾਂ ਗੱਲ ਕਰਨੀ ਸੌਖੀ ਹੈ ਪਰ ਪਤਾ ਤਾਂ ਉਦੋਂ ਲਗਦਾ ਹੈ ਜਦੋਂ ਖੁੱਲ੍ਹ ਕੇ ਮੈਦਾਨ ‘ਚ ਬੋਲਣਾ ਪੈਂਦਾ ਹੈ। ਹਰਨਾਮ ਸਿੰਘ ਧੁੰਮਾ ਨੇ ਹੋਰ ਕੀ ਕੀ ਕਿਹਾ ਆਓ ਦਿਖਾਉਂਦੇ  ਹਾਂ ਤੁਹਾਨੂੰ ਹੇਠ ਦਿੱਤੇ ਵੀਡੀਓ ਲਿੰਕ ਰਾਹੀਂ।

https://youtu.be/2EotJdyJIno

Share this Article
Leave a comment