Saturday , August 17 2019
Home / Featured Videos / ਬਾਦਲ ਪਰਿਵਾਰ ਦੀਆਂ ਵਧੀਆਂ ਮੁਸ਼ਕਿਲਾਂ, ਸੁਖਬੀਰ ਦੀ ਛੋਟੀ ਧੀ ‘ਤੇ ਹੋ ਸਕਦੀ ਹੈ ਕਾਰਵਾਈ ?

ਬਾਦਲ ਪਰਿਵਾਰ ਦੀਆਂ ਵਧੀਆਂ ਮੁਸ਼ਕਿਲਾਂ, ਸੁਖਬੀਰ ਦੀ ਛੋਟੀ ਧੀ ‘ਤੇ ਹੋ ਸਕਦੀ ਹੈ ਕਾਰਵਾਈ ?

ਮੁਕਤਸਰ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਛੋਟੀ ਧੀ ਗੁਰਲੀਨ ਕੌਰ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ 24 ਘੰਟਿਆਂ ਵਿਚ ਜਵਾਬ ਮੰਗਿਆ ਹੈ। ਦਰਅਸਲ ਗੁਰਲੀਨ ਕੌਰ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲੱਗੇ ਨੇ ਗੁਰਲੀਨ ਆਪਣੇ ਸੂਟ ‘ਤੇ ਪਾਰਟੀ ਦਾ ਬਿੱਲਾ ਲਗਾ ਕੇ ਪੋਲਿੰਗ ਬੂਥ ਅੰਦਰ ਤੱਕ ਮਤਦਾਨ ਕਰਨ ਲਈ ਗਈ ਸੀ। ਦੱਸ ਦਈਏ ਕਿ ਸੁਖਬੀਰ ਦੀ ਛੋਟੀ ਧੀ ਨੇ ਪਹਿਲੀ ਵਾਰੀ ਵੋਟ ਪਾਈ ਸੀ।

ਚੋਣ ਕਮਿਸ਼ਨ ਨੇ ਹਦਾਇਤ ਦਿੱਤੀ ਸੀ ਕਿ ਕਿਸੇ ਵੀ ਤਰ੍ਹਾਂ ਦਾ ਪਾਰਟੀ ਦਾ ਚੋਣ ਪ੍ਰਚਾਰ ਸਬੰਧੀ ਸਾਮਾਨ ਲੈ ਕੇ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਵਿਚ ਨਹੀਂ ਜਾ ਸਕਦੇ ਇਸੇ ਕਾਰਨ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ ਜਵਾਬ ਆਉਣ ਤੋਂ ਬਾਅਦ ਇਸ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ।

ਚੋਣ ਕਮਿਸ਼ਨ ਨੇ ਕਿਹਾ ਕਿ ਉਸ ਵੀਡੀਓ ਨੂੰ ਆਧਾਰ ਬਣਾ ਕੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿਚ ਗੁਰਲੀਨ ਕੌਰ ਪਾਰਟੀ ਦਾ ਨਿਸ਼ਾਨ ਲਾ ਕੇ ਵੋਟ ਪਾ ਰਹੀ ਹੈ। ਜਵਾਬ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

Check Also

ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਨੇ ਕਰਤਾ ਨਵਾਂ ਕਾਰਾ ? ਸਿੱਧੂ ਦੀ 75-25 ਵਾਲੀ ਗੱਲ ਹੋਗੀ ਸੱਚੀ !

ਮਲੋਟ: ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਦੇ ਕਾਂਡ ਨੇ ਸੈਂਕੜੇ ਲੋਕਾਂ ਨੂੰ ਸੜਕਾਂ ‘ਤੇ ਦਰੜਿਆ …

Leave a Reply

Your email address will not be published. Required fields are marked *