ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਪਿੰਡਾਂ ਦੇ ਲਗਾਤਾਰ ਤੂਫ਼ਾਨੀ ਦੌਰੇ  ਜਾਰੀ, ਕੀਤੇ ਜਾ ਰਹੇ ਨੇ ਵੱਡੇ-ਵੱਡੇ ਦਾਅਵੇ

TeamGlobalPunjab
2 Min Read

ਫਗਵਾੜਾ: ਸੂਬੇ ‘ਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ਉਪਰੰਤ ਹਰੇਕ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱੱਤੀਆਂ ਜਾਣਗੀਆਂ ਤੇ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਨ ਦੌਰਾਨ ਲੋਕਾ ਦੀਆ ਸਮੱਸਿਆਵਾਂ ਨੂੰ ਸੁਣਦੇ ਹੋਏ ਪ੍ਰਗਟ ਕੀਤੇ।

ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਉਨ੍ਹਾਂ ਦੀਆ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਗੜ੍ਹੀ ਨੇ ਕਿਹਾ ਕਿ ਪ੍ਰਮੁਖਤਾ ਨਾਲ ਫਗਵਾੜਾ ਨੂੰ ਜਿਲ੍ਹਾ ਦਰਜਾ ਦਿੱਤਾ ਜਾਵੇਗਾ ਜਿਸ ਤਹਿਤ 500 ਬੈੱਡ ਦਾ ਬਹੁਖਾਸੀਅਤ ਹਸਪਤਾਲ ਅਤੇ ਖੇਡ ਦਾ ਮੈਦਾਨ ਦਿੱਤਾ ਜਾਵੇਗਾ।  ਕਾਂਗਰਸ ਭਾਜਪਾ ਦੇ ਚੁਣੇ ਨੁਮਾਇੰਦਿਆ ਦੀ ਸ਼ਹਿ ਤੇ ਚੱਲ ਰਹੇ ਨਸ਼ੇ ਦਾ ਵਪਾਰ ਤੇ ਗੈਂਗਬਾਜ਼ੀ ਪਹਿਲ ਦੇ ਆਧਾਰ ਤੇ ਬੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਪੰਜਾਬ ‘ਚ ਸ਼ੋ੍ਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।   ਵੱਡੀ ਲੀਡ ਨਾਲ ਜਿੱਤਕੇ ਫਗਵਾੜਾ ਹਲਕੇ ਦੀ ਸੀਟ ਪਾਰਟੀ ਦੀ ਝੋਲੀ ਪਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਦਿਆਂ ਫਗਵਾੜਾ ਹਲਕੇ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਿਰਫ ਕੁਰਸੀ ਲਈ ਖਿੱਚੋਤਾਣ ਚੱਲੀ ਆ ਰਹੀ ਹੈ।  ਇੱਥੋ ਤੱਕ ਕਿ ਮੁੱਖ ਮੰਤਰੀ ਤੱਕ ਬਦਲ ਲੈਣ ਨਾਲ ਵੀ ਕਾਂਗਰਸ ਦਾ ਕਾਟੋ ਕਲੇੇਸ਼ ਖਤਮ ਨਹੀਂ ਹੋਇਆ। ਪਾਰਟੀ ਵਲੋਂ ਦਿੱਤੇ 13 ਨੁਕਾਤੀ ਪ੍ਰੋਗਰਾਮ ਸੰਬੰਧੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਲਾਗੂ ਹੋਣ ਨਾਲ ਹਰੇਕ ਵਰਗ ਨੂੰ ਲਾਭ ਮਿਲੇਗਾ। ਲੋਕ 2022 ਦੀਆਂ ਚੋਣਾਂ ‘ਚ ਅਕਾਲੀ ਬਸਪਾਗੱਠਜੋੜ ਸਰਕਾਰ ਬਣਨ ਤੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ।

Share this Article
Leave a comment