ਬਰੈਂਪਟਨ ਵਿਚ ਵੱਧ ਰਹੇ ਹਨ ਕੋਰੋਨਾ ਵਾਇਰਸ ਦੇ ਮਾਮਲੇ: ਡਾ. ਲਾਰੇਂਸ

TeamGlobalPunjab
1 Min Read

ਪੀਲ ਰੀਜਨ ਦੇ ਚੀਫ ਮੈਡੀਕਲ ਅਧਿਕਾਰੀ ਡਾ: ਲਾਰੇਂਸ ਲੋ ਨੇ ਦੱਸਿਆ ਕਿ ਬਰੈਂਪਟਨ ਵਿੱਚ ਕੁੱਲ 1743 ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚੋਂ 1253 ਰਿਕਵਰ ਹੋ ਚੁੱਕੇ ਹਨ ਅਤੇ 431 ਐਕਟਿਵ ਕੇਸ ਹਨ। ਹੁਣ ਤੱਕ 59 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰੋਵਿੰਸ ਦਾ ਓਪਨਿੰਗ ਲਈ ਫੇਜ਼ ਵੰਨ ਦੇਖਿਆ ਜਾਵੇ ਤਾਂ ਉਹ ਬਰੈਂਪਟਨ ਅਤੇ ਪੀਲ ਰੀਜਨ ਦੇ ਹਲਾਤਾਂ ਮੁਤਾਬਕ ਢੁਕਵਾਂ ਨਹੀਂ ਹੈ ਕਿਉਕਿ ਇੱਥੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਕੇਸ ਘੱਟੇ ਨਹੀਂ ਹਨ। ਡਾ: ਲਾਰੇਂਸ ਨੇ ਕਿਹਾ ਕਿ 25 ਮਈ ਤੱਕ ਓਪਨਿੰਗ ਨਾ ਕਰਨ ਲਈ ਕਿਹਾ ਗਿਆ ਹੈ ਕਿਉਕਿ ਪਿਛਲੇ ਦਿਨਾਂ ਵਿੱਚ 20 ਫੀਸਦੀ ਓਨਟਾਰੀਓ ਦੇ ਕੇਸ ਪੀਲ ਰੀਜਨ ਵਿੱਚੋਂ ਸਾਹਮਣੇ ਆਏ ਹਨ। ਜਨਸੰਖਿਆ ਦੇ ਹਿਸਾਬ ਨਾਲ ਇਹ ਬਹੁਤ ਜਿਆਦਾ ਹਨ।

Share this Article
Leave a comment