ਫੋਮੀਓ ਕਿਸ਼ਿਦਾ ਸੰਸਦੀ ਚੋਣਾਂ ’ਚ ਆਪਣੀ ਹਾਕਮ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਮੁੜ ਪ੍ਰਧਾਨ ਮੰਤਰੀ ਚੁਣੇ ਗਏ

TeamGlobalPunjab
1 Min Read

ਟੋਕੀਓ : ਜਾਪਾਨ ਦੇ ਪ੍ਰਧਾਨ ਮੰਤਰੀ ਫੋਮੀਓ ਕਿਸ਼ਿਦਾ ਸੰਸਦੀ ਚੋਣਾਂ ’ਚ ਆਪਣੀ ਹਾਕਮ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਇਕ ਵਾਰੀ ਮੁੜ ਪ੍ਰਧਾਨ ਮੰਤਰੀ ਚੁਣੇ ਗਏ ਹਨ। ਲਗਪਗ ਇਕ ਮਹੀਨੇ ਤੋਂ ਕੁਝ ਸਮਾਂ ਪਹਿਲਾਂ ਸੰਸਦ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਚੁਣਿਆ ਸੀ।ਇਸਦੇ ਬਾਅਦ ਉਨ੍ਹਾਂ ਨੇ ਤਤਕਾਲ ਚੋਣਾਂ ਕਰਾਉਣ ਦਾ ਐਲਾਨ ਕੀਤਾ ਸੀ। ਜਿਸ ਵਿੱਚ ਉਨ੍ਹਾਂ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ 465 ਮੈਂਬਰੀ ਹੇਠਲੇ ਸਦਨ ਵਿੱਚ 261 ਸੀਟਾਂ ਪ੍ਰਾਪਤ ਕੀਤੀਆਂ । ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਸੱਤਾ ’ਤੇ ਉਨ੍ਹਾਂ ਦੀ ਪਕੜ ਹੋਰ ਮਜ਼ਬੂਤ ਹੋ ਗਈ ਸੀ।

 ਉਨ੍ਹਾਂ ਦੀ ਪਾਰਟੀ ਦੀ ਇਸ ਜਿੱਤ ਨੂੰ ਮਹਾਂਮਾਰੀ ਨਾਲ ਪ੍ਰਭਾਵਿਤ ਆਰਥਿਕਤਾ ਨਾਲ ਨਜਿੱਠਣ, ਕੋਰੋਨਵਾਇਰਸ ਅਤੇ ਹੋਰ ਚੁਣੌਤੀਆਂ ਦਾ ਪ੍ਰਬੰਧਨ ਕਰਨ ਲਈ ਅਰਥਚਾਰੇ ਨੂੰਲੀਹ ’ਤੇ ਲਿਆਉਣ ਲਈ ਲੋਕਫਰਮਾਨ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਚੋਣਾਂ ਦੇ ਆਖਰੀ ਨਤੀਜਿਆਂ ਮੁਤਾਬਕ, ਕਿਸ਼ਿਦਾ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਤੇ ਉਸਦੇ ਗਠਜੋੜ ਸਹਿਯੋਗੀ ਕੋਮੇਇਤੋ ਨੇ ਇਕੱਠੇ ਮਿਲ ਕੇ 293 ਸੀਟਾਂ ਜਿੱਤੀਆਂ ਹਨ। ਉਨ੍ਹਾਂ ਨੂੰ ਮਿਲੀਆਂ ਸੀਟਾਂ 465 ਮੈਂਬਰੀ ਹੇਠਲੇ ਸਦਨ ’ਚ ਬਹੁਮਤ ਦੇ 233 ਦੇ ਅੰਕੜੇ ਤੋਂ ਜ਼ਿਆਦਾ ਰਹੀਆਂ। ਉਸਨੇ ਪਿਛਲੀ ਵਾਰੀ 305 ਸੀਟਾਂ ਜਿੱਤੀਆਂ ਸਨ।

Share this Article
Leave a comment