ਸੈਨ ਫ੍ਰਾਂਸਿਸਕੋ: ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੀ ਆਭਾਸੀ ਮੁਦਰਾ (ਕ੍ਰਿਪਟੋ ਕਰੰਸੀ) ਆਧਾਰਿਤ ਭੁਗਤਾਨ ਪ੍ਰਣਾਲੀ (ਪੇਮੈਂਟ ਸਿਸਟਮ) ਲਿਆਉਣ ਦੀ ਯੋਜਨਾ ਹੈ। ਇਸ ਨੂੰ ਉਹ ਆਪਣੇ ਦੁਨੀਆ ਭਰ ਦੇ ਕਰੋੜਾਂ ਯੂਜ਼ਰਸ ਦੇ ਲਈ ਪੇਸ਼ ਕਰ ਸਕਦੀ ਹੈ।
ਅਮਰੀਕੀ ਅਖਬਾਰ ਵਾਲ ਸਟ੍ਰੀਟ ਜਨਰਲ ਨੇ ਇਹ ਖਬਰ ਦਿੱਤੀ ਹੈ। ਇਹ ਪੇਮੈਂਟ ਬਿਟਕੁਆਇਨ ਦੀ ਤਰ੍ਹਾਂ ਹੀ ਡਿਜ਼ੀਟਲ ਕੁਆਇਨ ਦੀ ਵਰਤੋਂ ਕਰੇਗੀ ਪਰ ਇਹ ਥੌੜਾ ਵੱਖਰਾ ਹੋਵੇਗਾ। ਫੇਸਬੁੱਕ ਦਾ ਟੀਚਾ ਇਸ ਦੇ ਮੁੱਲ ਦੇ ਸਥਿਰ ਰੱਖਣਾ ਹੋਵੇਗਾ। ਵਾਲ ਸਟ੍ਰੀਟ ਜਨਰਲ ਨੇ ਆਪਣੀ ਰਿਪੋਰਟ ‘ਚ ਮਾਮਲੇ ਨਾਲ ਜੁੜੇ ਲੋਕਾਂ ਦਾ ਹਵਾਲਾ ਦਿੱਤਾ ਹੈ।
ਇਸ ‘ਚ ਕਿਹਾ ਗਿਆ ਹੈ ਕਿ ਫੇਸਬੁੱਕ ਨੈੱਟਵਰਕ ਨੂੰ ਪੇਸ਼ ਕਰਨ ਲਈ ਦਰਜਨਾਂ ਵਿੱਤੀ ਕੰਪਨੀਆਂ ਅਤੇ ਆਨਲਾਈਨ ਮਰਚੇਂਟ ਦੀ ਨਿਯੁਕਤੀ ਕਰ ਰਹੀਆਂ ਹਨ। ਫੇਸਬੁੱਕ ਦਾ ਸਿਰਫ ਇੰਨਾ ਕਹਿਣਾ ਹੈ ਕਿ ਉਹ ਆਭਾਸੀ ਮੁਦਰਾ ਤਕਨਾਲੋਜੀ ਦੇ ਲਈ ਵੱਖ-ਵੱਖ ਹੱਲਾਂ ਦੀ ਖੋਜ ਕਰ ਰਹੀ ਹੈ।
ਬਿਟਕੁਆਇਨ ਤੇ ਇਸ ਵਰਗੀ ਕ੍ਰਿਪਟੋ ਕਰੰਸੀ ਦੀ ਵੈਲੀਊ ਵਿੱਚ ਲਗਾਤਾਰ ਉਤਾਰ – ਚੜਾਅ ਹੁੰਦੇ ਰਹਿੰਦੇ ਹਨ। ਇਸ ਸਿਸਟਮ ਦੇ ਆਉਣ ਨਾਲ ਕਰੈਡਿਟ ਕਾਰਡ ਦਾ ਚਲਨ ਹੌਲੀ – ਹੌਲੀ ਘੱਟ ਹੋ ਸਕਦਾ ਹੈ ਨਾਲ ਹੀ ਇਸ ਤੋਂ ਰਿਵੇਨਿਊ ਵੀ ਵੱਧ ਸਕਦਾ ਹੈ। ਜਰਨਲ ਨੇ ਇਸ ਤੋਂ ਵਾਕਫ਼ ਕਈ ਅਗਿਆਤ ਲੋਕਾਂ ਦਾ ਹਵਾਲਾ ਦਿੱਤਾ। ਇਸ ਵਿੱਚ ਕਿਹਾ ਗਿਆ ਕਿ ਫੇਸਬੁੱਕ ਇਸ ਨੂੰ ਲਾਂਚ ਕਰਨ ਲਈ ਦੁਨੀਆ ਭਰ ਦੇ ਵਿੱਤੀ ਫਰਮ ਅਤੇ ਆਨਲਾਈਨ ਮਾਰਚੇਂਟਸ ਦੀ ਭਰਤੀ ਕਰ ਰਿਹਾ ਹੈ।