Home / News / ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਕਾਂਗੜਾ ‘ਚ ਬਗਲਾਮੁਖੀ ਮੰਦਰ ‘ਚ ਕਰਨਗੇ ਪੂਜਾ ਅਰਚਨਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਕਾਂਗੜਾ ‘ਚ ਬਗਲਾਮੁਖੀ ਮੰਦਰ ‘ਚ ਕਰਨਗੇ ਪੂਜਾ ਅਰਚਨਾ

ਦੇਹਰਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਨੂੰ ਕਾਂਗੜਾ ਦੇ ਨਿੱਜੀ ਦੌਰੇ ‘ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਪਤਨੀ, ਬੇਟੇ ਤੇ ਨੂੰਹ ਨਾਲ ਮਾਤਾ ਬਗਲਾਮੁਖੀ ਦੇ ਦਰਸ਼ਨ ਕੀਤੇ। ਉਹ ਦੇਰ ਰਾਤ ਤਕ ਵਿਸ਼ੇਸ਼ ਪੂਜਾ ’ਚ ਸ਼ਾਮਲ ਰਹਿਣਗੇ। ਇਸ ਦੌਰਾਨ ਹਵਨ ਯੱਗ ਵੀ ਕਰਵਾਇਆ ਜਾਵੇਗਾ। ਚੰਨੀ ਦੁਪਹਿਰ ਵੇਲੇ ਗੱਗਲ ਹਵਾਈ ਅੱਡੇ ‘ਤੇ ਉਤਰੇ ਜਿੱਥੇ ਕਾਂਗੜਾ ਜ਼ਿਲ੍ਹਾ ਕਾਂਗਰਸ ਕਮੇਟੀ (ਐਚਪੀਸੀਸੀ) ਦੇ ਪ੍ਰਧਾਨ ਅਜੇ ਮਹਾਜਨ, ਸੂਬਾ ਜਨਰਲ ਸਕੱਤਰ ਕੇਵਲ ਸਿੰਘ ਪਠਾਨੀਆ ਅਤੇ ਹੋਰ ਸਥਾਨਕ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਤੌਰ ਵਿਧਾਇਕ ਤੇ ਮੰਤਰੀ ਚਰਨਜੀਤ ਸਿੰਘ ਚੰਨੀ ਬਗਲਾਮੁਖੀ ਮੰਦਰ ’ਚ ਆਉਂਦੇ ਰਹੇ ਹਨ। ਮੰਦਰ ਦੇ ਮਹੰਤ ਰਜਿਤ ਗਿਰੀ ਤੇ ਆਚਾਰੀਆ ਦਿਨੇਸ਼ ਰਤਨ ਨੇ ਕਿਹਾ ਕਿ ਚੰਨੀ ਨੇ ਸੂਬੇ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਲਈ ਵਿਸ਼ੇਸ਼ ਪੂਜਾ ਪਾਠ ਕੀਤਾ। ਉਨ੍ਹਾਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਲਈ ਵੀ ਮਾਂ ਨੂੰ ਪ੍ਰਾਰਥਨਾ ਕੀਤੀ।

ਬਗਲਾਮੁਖੀ ਮੰਦਿਰ ਨੂੰ ਮਹਾਂਭਾਰਤ ਯੁੱਗ ਦਾ ਮੰਨਿਆ ਜਾਂਦਾ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਇਸ ਨੇ ਪ੍ਰਮੁੱਖਤਾ ਪ੍ਰਾਪਤ ਕੀਤੀ ਹੈ। ਦੁਸ਼ਮਣਾਂ ਅਤੇ ਦੁਸ਼ਟ ਆਤਮਾਵਾਂ ਤੋਂ ਬਚਣ ਲਈ ਦੇਵੀ ਬਗਲਾਮੁਖੀ ਦੀ ਪੂਜਾ ਕੀਤੀ ਜਾਂਦੀ ਹੈ।

ਅਤੀਤ ਵਿੱਚ ਮੰਦਰ ਦੇ ਦਰਸ਼ਨ ਕਰਨ ਵਾਲੇ ਮਸ਼ਹੂਰ ਸਿਆਸਤਦਾਨਾਂ ਵਿੱਚ ਅਮਰ ਸਿੰਘ ਅਤੇ ਜਯਾ ਪ੍ਰਦਾ, ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਸ਼ਾਮਲ ਹਨ।

Check Also

Breaking News: ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਚੰਡੀਗੜ੍ਹ: ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈ ਕੋਰਟ ਤੋਂ …

Leave a Reply

Your email address will not be published. Required fields are marked *