Home / ਪੰਜਾਬ / ਪੰਜਾਬ ਦਾ ਅਜਿਹਾ ਪਿੰਡ ਜਿਸ ਦੀਆਂ ਤਿੰਨੋ ਦਿਸ਼ਾਵਾਂ ਨੂੰ ਲੱਗਦਾ ਪਾਕਿਸਤਾਨ, ਕਿਸਾਨ ਨੇ ਆਡੀਓ ਰਾਹੀਂ ਦੱਸੇ ਉਥੋਂ ਦੇ ਹਾਲਾਤ

ਪੰਜਾਬ ਦਾ ਅਜਿਹਾ ਪਿੰਡ ਜਿਸ ਦੀਆਂ ਤਿੰਨੋ ਦਿਸ਼ਾਵਾਂ ਨੂੰ ਲੱਗਦਾ ਪਾਕਿਸਤਾਨ, ਕਿਸਾਨ ਨੇ ਆਡੀਓ ਰਾਹੀਂ ਦੱਸੇ ਉਥੋਂ ਦੇ ਹਾਲਾਤ

ਇਨੀਂ ਦਿਨੀਂ ਮੁਲਕ ਦੇ ਕੀ ਹਾਲਾਤ ਨੇ ਇਸ ਤੋਂ ਅਸੀਂ ਖੂਬ ਵਾਕਿਫ ਹਾਂ। ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਇਲਾਕਿਆਂ ‘ਚ ਜੰਗੀ ਆਸਾਰ ਬਣੇ ਹੋਏ ਜਾਪਦੇ ਨੇ ਤੇ ਕੁਝ ਲੋਕ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਕ ਦੂਜੇ ਦੇਸ਼ ਨੂੰ ਧਮਕੀਆਂ ਵੀ ਦੇ ਰਹੇ ਹਨ। ਜੰਗ ਕਰਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਆਖ ਰਹੇ ਨੇ ਪਰ ਅਜਿਹੇ ਹੀ ਸਮੇਂ ‘ਚ ਇਕ ਆਡੀਓ ਵਾਇਰਲ ਹੋ ਰਹੀ ਹੈ। ਜੋ ਸਰਹੱਦੀ ਨੇੜਲੇ ਕਿਸੇ ਪਿੰਡ ਦੇ ਕਿਸਾਨ ਵਲੋਂ ਬਣਾਈ ਗਈ ਹੈ। ਆਡੀਓ ‘ਚ ਕਿਸਾਨ ਉਨ੍ਹਾਂ ਲੋਕਾਂ ਕੋਲ ਆਪਣੇ ਕੁਝ ਪੱਖ ਰੱਖ ਰਿਹਾ ਜੋ ਜੰਗ ਤੇ ਬਦਲੇ ਦੀ ਰਟ ਲਗਾਈ ਬੈਠੇ ਨੇ।
ਸਤਿ ਸ੍ਰੀ ਅਕਾਲ ਜੀ ਵੀਰ ਜੀ ਪਿੰਡ ਮੇਰਾ ਮਹਿੰਦੀਪੁਰ, ਨਾਮ ਮੇਰਾ ਸੋਨੂੰ, ਸਾਡੇ ਪਿੰਡ ਦੀਆਂ ਤਿੰਨਾਂ ਦਿਸ਼ਾਵਾਂ ਨੂੰ ਪਾਕਿਸਤਾਨ ਲੱਗਦਾ, ਵਿਚਾਲੇ ਸਾਡਾ ਪਿੰਡ ਆ। ਸਿਰਫ ਇਕ ਕਿਲੋਮੀਟਰ ਦੀ ਏਰੀਆ ਜਿਥੋਂ ਅਸੀਂ ਨਿਕਲ ਸਕਦੇ ਹਾਂ, ਉਥੇ ਵੀ ਦੋ ਪੁੱਲ ਬਣੇ ਹੋਏ ਨੇ… ਉਨ੍ਹਾਂ ਦੇ ਵਿਚਾਲੇ ਦੀ ਡਰੇਨ ਨਿਕਲਦੀ ਹੈ ਤੇ ਡਰੇਨ ਵਿੱਚ ਪਾਣੀ ਚੱਲਦਾ। ਸਾਡੀ ਹਾਲਤ ਬਹੁਤ ਮਾੜੀ ਹੈ ਕਹਿ ਸਕਦੇ ਹੋ ਜਮਾ ਬਾਰਡਰ ਦੇ ਉੱਤੇ। ਜਿਹੜੇ ਮੇਰੇ ਭਰਾਵਾਂ ਨੂੰ ਸ਼ੌਂਕ ਚੜ੍ਹਿਆ ਵੀ ਜੰਗ ਲਗਾ ਦੋ, ਬਦਲਾ ਲੈ ਲੋ ਬਦਲਾ ਲੈ ਲੋ… ਉਹ ਸ਼ਹਿਰਾਂ ਚ ਬੈਠੇ ਫਾਈਵ ਸਟਾਰ ਹੋਟਲਾਂ ਚ ਬਹੁਤ ਗੱਲਾਂ ਮਾਰਦੇ ਨੇ। ਵੀਰੇ ਜਦੋਂ ਬਾਰਡਰ ਦੇ ਉੱਤੇ ਰਹੀਏ ਤਾਂ ਫੇਰ ਪਤਾ ਲਗਦਾ ਕਿ ਜ਼ਿੰਦਗੀ ਕਿੰਦਾ ਦੀ ਏ ਤੇ ਕਿੰਦਾ ਦੀ ਨਹੀਂ ਏ। ਵੀਰੋ ਇਥੇ ਸਾਡੀ ਤਾਂ ਰੋਜ਼ ਹੀ ਜੰਗ ਆ, ਸਾਡੀਆਂ ਤਾਂ ਜਮੀਨਾਂ ਪਾਕਿਸਤਾਨ ਵਾਲੇ ਪਾਸੇ ਨੇ। ਸਾਨੂੰ ਰੋਜ਼ਾਨਾ ਐਟਰੀ ਕਾਰਡ ਬਣਾ ਕੇ ਤਾਰੋਂ ਪਾਰ ਜਾਣਾ ਪੈਂਦਾ। ਸਾਡੇ ਆਈਕਾਰਡ ਬਕਾਇਦਾ ਬਣੇ ਹੋਏ ਨੇ। ਅਸੀਂ ਆਪਣੇ ਪਰੂਫ ਦਿੱਤੇ ਹੋਏ ਨੇ ਕਿ ਅਸੀਂ ਕਿਥੋਂ ਦੇ ਹੈਗੇ ਆ ਤੇ ਕਿਥੋਂ ਦੇ ਨਹੀਂ। ਜਿਹੜੇ ਮੇਰੇ ਭਰਾਵਾਂ ਨੂੰ ਜੰਗ ਦਾ ਬਹੁਤ ਸ਼ੌਕ ਚੜ੍ਹਿਆ ਉਹ ਇਥੇ ਸਾਡੇ ਕੋਲ ਆ ਜਾਣ ਤੇ ਅਸੀਂ ਉਨ੍ਹਾਂ ਨੂੰ ਕਮਰਾ ਫਰੀ, ਰੋਟੀ ਫਰੀ ਚਾਹੇ ਸਾਰਾ ਪਰਿਵਾਰ ਆ ਜਾਵੇ। ਪਰ ਵੀਰ ਕਦੇ ਚਾਰ ਰਾਤਾਂ ਸਾਡੇ ਕੋਲ ਕੱਟਕੇ ਤਾਂ ਦੇਖੋ। ਵੀਰੇ ਜਦੋਂ ਗੋਲੀ ਦੇ ਥੱਲੇ ਰਹਿਣਾ ਪਵੇ ਨਾ ਫੇਰ ਪਤਾ ਲਗਦਾ ਜੰਗ ਕੀ ਆ, ਫੇਰ ਪਤਾ ਲਗਦਾ। ਐਂਵੇ ਸ਼ਹਿਰਾਂ ਵਿੱਚ ਬੈਠੇ ਹਵਾ ਨਾ ਕਰੀ ਜਾਇਆ ਕਰੋ ਕਿ ਜੰਗ ਲਗਾ ਦਿਓ ਜੰਗ ਲਗਾ ਦਿਓ, ਵੀਰ ਮਾੜਾ ਕੋਈ ਮੁਲਕ ਨਹੀਂ ਹੁੰਦਾ ਸਭ ਚੰਗੇ ਹੁੰਦੇ ਆ, ਸ਼ਾਸ਼ਨਕਰਤਾ ਜਿਹੜੇ ਹੁੰਦੇ ਆ ਮੁਲਕ ਦੇ ਲੀਡਰ ਹੁੰਦੇ ਆ ਉਹ ਗੰਦੇ ਹੁੰਦੇ ਆ। ਵੋਟਾਂ ਇਕੱਠੀਆਂ ਕਰਨ ਦੇ ਚੱਕਰ ਵਿੱਚ ਆਪਣੇ ਜਵਾਨਾਂ ਨੂੰ ਸ਼ਹੀਦ ਕਰਵਾ ਰਹੇ ਨੇ।ਉਨ੍ਹਾਂ ਮਾਂਵਾਂ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ ਬਕਸਿਆਂ ਵਿੱਚ ਬੰਦ ਹੋ ਕੇ ਆਉਂਦੇ ਨੇ। ਇਨ੍ਹਾਂ ਨੂੰ ਕੀ ਪਤਾ ਇਹ ਤਾਂ ਛੜੇ ਨੇ ਜੋ ਵੀ ਦੇਸ਼ ਚਲਾਉਂਦੇ ਨੇ ਉਹ ਸਾਡੇ ਛੜੇ ਨੇ, ਨਾ ਕਿਸੇ ਦਾ ਧੀ ਤੇ ਨਾ ਕਿਸੇ ਦਾ ਪੁੱਤ। ਵੀਰੇ ਮੈਂ ਜਿਆਦਾ ਗੱਲਾਂ ਨੂੰ ਕਰਦਾ ਬਾਰਡਰ ਦੇ ਦੁੱਖ ਬਾਰਡਰ ਤੇ ਦੁੱਖ ਬਹੁਤ ਜਿਆਦਾ ਨੇ… ਸਾਨੂੰ ਪੁੱਛ ਕੇ ਦੇਖੋ ਸਾਡੀਆਂ ਜਮੀਨਾਂ ਦੇ ਮੁੱਲ ਅੱਧੇ। ਅਸੀਂ ਇਸ ਨੂੰ ਵੇਚ ਕੇ ਕਿਥੇ ਜਾਵਾਂਗੇ। ਜਿਹੜੇ ਮੇਰੇ ਵੀਰਾਂ ਨੂੰ ਸ਼ੌਕ ਚੜ੍ਹਿਆ ਵੀ ਬਦਲਾ ਲੈਂਣਾ ਉਹ ਇਥੇ ਆ ਜਾਓ ਤੇ ਬਦਲਾ ਲੈ ਲਓ। ਅਸੀਂ ਤੁਹਾਡੀ ਜਗ੍ਹਾ ਲੈ ਲੈਂਦੇ ਹਾਂ। ਨਾਲੇ ਤੁਹਾਨੂੰ ਪਤਾ ਲੱਗੇ ਕੀ ਬਾਰਡਰ ਦੇ ਦੁੱਖ ਕੀ ਹੁੰਦੇ ਨੇ।

Check Also

ਪੰਜਾਬ ਸਰਕਾਰ ਨੇ ਸ਼ਹਿਰਾਂ ਨੂੰ ‘ਕੂੜਾ ਮੁਕਤ’ ਬਣਾਉਣ ਲਈ ਸ਼ਹਿਰੀ ਸਥਾਨਕ ਇਕਾਈਆਂ ਨੂੰ ਦਿੱਤਾ 15 ਦਿਨਾਂ ਦਾ ਸਮਾਂ

ਚੰਡੀਗੜ੍ਹ : ਸਵੱਛਤਾ ਦੇ ਮੁੱਦੇ ਨੂੰ ਮੁੱਖ ਏਜੰਡੇ ਵਜੋਂ ਉਭਾਰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ …

Leave a Reply

Your email address will not be published. Required fields are marked *