Home / ਸਿਆਸਤ / ਪੰਜਾਬ ‘ਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ‘ਚ ਦੇਖਣ ਨੂੰ ਮਿਲ ਰਿਹੈ ਭਾਰੀ ਉਤਸ਼ਾਹ

ਪੰਜਾਬ ‘ਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ‘ਚ ਦੇਖਣ ਨੂੰ ਮਿਲ ਰਿਹੈ ਭਾਰੀ ਉਤਸ਼ਾਹ

ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਅਖੀਰਲੇ ਪੜਾਅ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਪੰਜਾਬ ਵਿਚ ਕੁੱਲ 2,08,92,674 ਵੋਟਰ ਹਨ। ਜਿਨ੍ਹਾਂ ਵਿਚੋਂ 1,10,59, 828 ਪੁਰਸ਼ ਵੋਟਰ, 98,32,286 ਮਹਿਲਾ ਵੋਟਰ ਅਤੇ 560 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਬ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰ ਸਮੇਂ ਬੂਥਾਂ ‘ਤੇ ਵੱਡੀ ਗਿਣਤੀ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਲੜਕੇ ਲੜਕੀਆਂ ਦੇਖਣ ਨੂੰ ਮਿਲੇ। ਦੱਸ ਦਈਏ ਕਿ ਇਸਦੇ ਨਾਲ ਹੀ ਦੇਸ਼ ਦੇ ਅੱਠ ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਉਥੇ ਹੀ ਬੂ੍ਥਾਂ ‘ਤੇ ਕਿਤੇ ਵੋਟਰਾਂ ਲਈ ਰੈੱਡ ਕਾਰਪੇਟ ਵਿਸ਼ਾਏ ਗਏ ਨੇ ‘ਤੇ ਕਿਤੇ ਮਹਿਲਾ ਵੋਟਰਾਂ ਲਈ ਗੁਲਾਬੀ ਰੰਗ ਦੇ ਬੂਥਾਂ ਦੇ ਨਾਲ ਸੈਲਫੀ ਪੁਆਂਇੰਟ ਵੀ ਬਣਾਏ ਗਏ ਹਨ।

Check Also

ਆਹ ਹੈ ਜਾਖੜ ਨੂੰ ਮੁੜ ਮਿਲੀ ਪ੍ਰਧਾਨਗੀ ਦਾ ਅਸਲ ਸੱਚ? ਨਵਜੋਤ ਸਿੱਧੂ ਦੀ ਚੁੱਪੀ ਨੇ ਕਰਤਾ ਵੱਡਾ ਕਮਾਲ ?

ਪਟਿਆਲਾ : ਬੀਤੀ ਕੱਲ੍ਹ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵਲੋਂ ਪੰਜਾਬ …

Leave a Reply

Your email address will not be published. Required fields are marked *