ਅੱਜ ਤੋਂ ਸੂਬੇ ‘ਚ ਸ਼ੁਰੂ ਹੋਈ ਬੱਸ ਸੇਵਾਵਾਂ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੱਸ ਸੇਵਾਵਾਂ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਬੁੱਧਵਾਰ ਸਵੇਰ ਤੋਂ ਸ਼ੁਰੂ ਹੋ ਗਈਆਂ ਹਨ। ਸੂਬੇ ਵਿੱਚ ਹੁਣੇ ਬੱਸਾਂ ਸੱਤ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਚਲਣਗੀਆਂ। ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਬੱਸਾਂ ਵਿੱਚ ਸਮਰੱਥਾ ਤੋਂ ਅੱਧੇ ਹੀ ਯਾਤਰੀ ਬਿਠਾਉਣ ਦਾ ਫ਼ੈਸਲਾ ਲਿਆ ਹੈ।

ਦੱਸ ਦੇਈਏ ਅੱਜ 9 ਡੀਪੂਆਂ ਦੇ 80 ਰੂਟਾਂ ਲਈ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਜਿਨ੍ਹਾਂ ‘ਚ ਲੁਧਿਆਣਾ ਡਿਪੂ ਤੋਂ 9 ਰੂਟਾਂ, ਪਟਿਆਲਾ ਡਿਪੂ ਤੋਂ 16 ਰੂਟਾਂ, ਸੰਗਰੂਰ ਡਿਪੂ ਤੋਂ 11 ਰੂਟਾਂ, ਚੰਡੀਗੜ੍ਹ ਡਿਪੂ ਤੋਂ 6 ਰੂਟਾਂ, ਬਰਨਾਲਾ ਡਿਪੂ ਤੋਂ 7 ਰੂਟਾਂ, ਬਠਿੰਡਾ ਡਿਪੂ ਤੋਂ 9 ਰੂਟਾਂ, ਫ਼ਰੀਦਕੋਟ ਡਿਪੂ ਤੋਂ 6 ਰੂਟਾਂ, ਬੁਢਲਾਡਾ ਡਿਪੂ ਤੋਂ 10 ਰੂਟਾਂ, ਕਪੂਰਥਲਾ ਡਿਪੂ ਤੋਂ 6 ਰੂਟਾਂ ਤੋਂ ਬੱਸ ਸੇਵਾ ਚਾਲੂ ਕੀਤੀ ਗਈ ਹੈ।

ਮੁਸਾਫਰਾਂ ਦੀ ਗਿਣਤੀ ਘਟਾਏ ਜਾਣ ਨਾਲ ਸਰਕਾਰ ‘ਤੇ ਆਰਥਿਕ ਬੋਝ ਪੈਣਾ ਤੈਅ ਹੈ, ਇਸ ਲਈ ਟਰਾਂਸਪੋਰਟ ਵਿਭਾਗ ਨੇ ਮੁੱਖ ਮੰਤਰੀ ਦੇ ਸਾਹਮਣੇ ਪ੍ਰਸਤਾਵ ਪੇਸ਼ ਕੀਤਾ ਸੀ ਕਿ ਕਿਰਾਇਆ ਵਧਾਇਆ ਜਾਵੇ, ਪਰ ਫਿਲਹਾਲ ਕਿਰਾਇਆ ਨਹੀਂ ਵਧੇਗਾ।

ਧਿਆਨ ਯੋਗ ਹੈ ਕਿ ਗੁਆਂਢੀ ਸੂਬਾ ਹਰਿਆਣਾ ਨੇ ਵੀ 15 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਧਾ ਦਿੱਤਾ ਹੈ। ਫਿਲਹਾਲ ਹਾਲੇ ਪੰਜਾਬ ਵਿੱਚ 1.16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਸੂਲਿਆ ਜਾ ਰਿਹਾ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਪ੍ਰਾਇਵੇਟ ਬੱਸਾਂ ਨੂੰ ਨਿਰਧਾਰਤ ਨਿਯਮਾਂ ਅਤੇ ਦਿਸ਼ਾ – ਨਿਰਦੇਸ਼ ਦਾ ਪਾਲਣ ਕਰਨਾ ਹੋਵੇਗਾ ।

- Advertisement -

Share this Article
Leave a comment