Home / News / ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਨਾਲ ਤਲਾਕ ਦੀਆਂ ਖਬਰਾਂ ਤੋਂ ਚੁੱਕਿਆ ਪਰਦਾ

ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਨਾਲ ਤਲਾਕ ਦੀਆਂ ਖਬਰਾਂ ਤੋਂ ਚੁੱਕਿਆ ਪਰਦਾ

ਨਿਊਜ਼ ਡੈਸਕ: ਹਾਲੀਵੁੱਡ ਸੁਪਰਸਟਾਰ ਨਿਕ ਜੋਨਸ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਪ੍ਰਿਯੰਕਾ ਚੋਪੜਾ ਦਾ ਸ਼ੋਅ ਜੋਨਸ ਬ੍ਰਦਰ ਫੈਮਿਲੀ ਰੋਸਟ ਰਿਲੀਜ਼ ਹੋ ਗਿਆ ਹੈ। ਇਸ ਸ਼ੋਅ ‘ਚ ਅਦਾਕਾਰਾ ਆਪਣੇ ਪਤੀ ਨਿਕ ਜੋਨਸ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਜ਼ਾਕ ਉਡਾਉਂਦੀ ਨਜ਼ਰ ਆਈ। ਅਦਾਕਾਰਾ ਨੇ ਨਿਕ ਜੋਨਸ ਨੂੰ ਬੱਚਾ ਵੀ ਕਿਹਾ, ਜਿਸ ਤੋਂ ਬਾਅਦ ਪ੍ਰਿਅੰਕਾ ਦੇ ਪਤੀ ਦਾ ਚਿਹਰਾ ਲਾਲ ਹੋ ਗਿਆ। ਪ੍ਰਿਅੰਕਾ ਚੋਪੜਾ ਜੋਨਸ ਨੇ ਇਸ ਸ਼ੋਅ ਵਿੱਚ ਕਿਹਾ, ‘ਮੈਂ ਕਿਸੇ ਹੋਰ ਬੱਚੇ ਦੀ ਦੇਖਭਾਲ ਨਹੀਂ ਕਰਨਾ ਚਾਹੁੰਦੀ, ਮੇਰਾ ਮਤਲਬ ਹੈ ਕਿ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ।’ ਪ੍ਰਿਅੰਕਾ  ਨੇ ਕਿਹਾ, ‘ਨਿਕ ਜੋਨਸ ਤੇ ਉਸਦੇ ‘ਚ 10 ਸਾਲ ਦਾ ਫਰਕ ਹੈ। ਉਸਨੇ ਕਿਹਾ ਕਿ ਉਹ ਜੋਨਸ ਨੂੰ  90 ਦੇ ਦਹਾਕੇ ਦੇ ਪੌਪ ਕਲਚਰ ਨਾਲ ਜੁੜੀਆਂ ਗੱਲਾਂ ਦਸਦੀ ਹੈ ਅਤੇ ਨਿਕ ਉਸਨੂੰ ਟਿਕ ਟੋਕ ਚਲਾਉਣੀ ਸਿਖਾਉਂਦਾ ਹੈ।

ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਨੂੰ ਜਿੱਲਤ ਦੇ ਲੱਡੂ ਖਿਲਾਉਂਦੇ ਹੋਏ ਕਿਹਾ, ‘ਮੈਂ ਨਿਕ ਜੋਨਸ ਨੂੰ ਸਿਖਾਇਆ ਹੈ ਕਿ ਸਫਲ ਕਰੀਅਰ ਕਿਸ ਨੂੰ ਕਿਹਾ ਜਾਂਦਾ ਹੈ।’ ਜਿੱਥੋਂ ਤੱਕ ਦੋਵਾਂ ਦੇ ਤਲਾਕ ਦਾ ਸਵਾਲ ਹੈ, ਪ੍ਰਿਅੰਕਾ ਚੋਪੜਾ ਨੇ ਕਿਹਾ, ‘ਹੁਣ ਜਦੋਂ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੈ ਲੋਕ ਉਨ੍ਹਾਂ ਤੇ ਸਵਾਲ ਉਠਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਪਬਲੀਸਿਟੀ ਸਟੰਟ ਹੈ।
ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਇਹ ਪਬਲੀਸਿਟੀ ਸਟੰਟ ਨਹੀਂ ਹੋ ਸਕਦਾ ਕਿਉਕਿ ਉਹ ਨਿਕ ਜੋਨਸ ਨੂੰ ਜਾਣਦੀ ਤੱਕ ਨਹੀਂ ਸੀ। ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ‘ਚ ਹੈ। ਉਨ੍ਹਾਂ ਨੇ ਆਪਣੇ ਨਾਂ ਤੋਂ ਜੋਨਸ ਸ਼ਬਦ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਆਉਣ ਲੱਗੀਆਂ ਹਨ।

Check Also

ਡੱਗ ਫੋਰਡ ਨੇ ਓਟਾਵਾ ਨੂੰ ਨਵੇਂ ਕੋਵਿਡ ਵੈਰੀਏਂਟ ਨਾਲ ਜੁੜੇ ਦੇਸ਼ਾਂ ਦੀਆਂ ਫਲਾਈਟਾਂ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਕੀਤੀ ਮੰਗ

ਟੋਰਾਂਟੋ : ਅਫਰੀਕਾ ‘ਚ ਲੱਭੇ ਗਏ ਕੋਰੋਨਾ ਦੇ ਨਵੇਂ ਵੈਰੀਏਂਟ ਨੇ ਮੁੜ ਤੋਂ ਕਈ ਮੁਲਕਾਂ …

Leave a Reply

Your email address will not be published. Required fields are marked *