ਪ੍ਰਮੇਸ਼ਰ ਦੁਆਰ ਤੋਂ ਢੱਡਰੀਆਂਵਾਲੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਚੈਲੰਜ!

TeamGlobalPunjab
2 Min Read

ਪਟਿਆਲਾ : ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਭਾਵੇਂ ਸਟੇਜ਼ਾਂ ਤਾਂ ਛੱਡ ਦਿੱਤੀਆਂ ਹਨ ਪਰ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਪ੍ਰਮੇਸ਼ਰ ਦੁਆਰ ਵਿਖੇ ਮਹੀਨਾਵਾਰ ਦੀਵਾਨ ਵਿੱਚ ਉਨ੍ਹਾਂ ਆਪਣੀ ਵਿਰੋਧੀਆਂ ਨੂੰ ਕਾਫੀ ਖਰੀਆਂ ਖਰੀਆਂ ਸੁਣਾਈਆਂ। ਇਸ ਮੌਕੇ  ਢੱਡਰੀਆਂਵਾਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਚੈਲੰਜ ਕੀਤਾ। ਦਰਅਸਲ ਮੀਡੀਆ ਰਿਪੋਰਟਾਂ ਮੁਤਾਬਿਕ ਬੀਤੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਕਿਹਾ ਗਿਆ ਸੀ ਕਿ ਕੁਝ ਲੋਕ ਢੱਡਰੀਆਂਵਾਲੇ ਨੂੰ ਨਕਲੀ ਨਿਰੰਕਾਰੀਆ ਬਣਾਉਣਾ ਚਾਹੁੰਦੇ ਹਨ। ਇਸ ਦੇ ਜਵਾਬ ਵਿੱਚ ਮਹੀਨਾਵਾਰ ਦੀਵਾਨ ਦੌਰਾਨ ਢੱਡਰੀਆਂਵਾਲੇ ਨੇ  ਸਖਤ ਪ੍ਰਤੀਕਿਰਿਆ ਦਿੱਤੀ ਹੈ।

ਰਣਜੀਤ ਸਿੰਘ ਢੱਡਰੀਆਂਵਾਲੇ ਨੇ ਚੈਲੰਜ ਕਰਦਿਆਂ ਕਿਹਾ ਕਿ ਜਾਂ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਸਾਬਤ ਕਰਨ ਨਹੀਂ ਉਹ ਨਿਊਜ਼ ਚੈੱਨਲਾਂ ਦੇ ਮਾਧੀਅਮ ਰਾਹੀਂ ਉਨ੍ਹਾਂ ਦੇ ਘਰ ਚਲੇ ਜਾਣਗੇ ਅਤੇ ਫਿਰ ਲਾਇਵ ਵਿਚਾਰ ਕਰਨਗੇ। ਜਿਸ ਨੂੰ ਸਾਰੀ ਦੁਨੀਆਂ ਦੇਖੇਗੀ। ਰਣਜੀਤ ਸਿੰਘ ਢੱਡਰੀਆਂਵਾਲੇ ਨੇ ਆਪਣੇ ਦੀਵਾਨ ਦੌਰਾਨ ਕਵਿਤਾ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਸਿਆ। ਇਸ ਦੌਰਾਨ ਉਨ੍ਹਾਂ ਆਪਣੀ ਕਵਿਤਾ ‘ਚ ਸਾਰੇ ਮੁੱਦੇ ਉਠਾਏ।

https://www.facebook.com/parmeshardwar/videos/1079691362366849/

ਦੱਸ ਦਈਏ ਕਿ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਬਣਿਆ ਹੈ ਉਸ ਦਿਨ ਤੋਂ ਹੀ ਇਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਿਹਾ ਹੈ। ਗਿਆਨੀ ਹੁਰਾਂ ਕਿਹਾ ਕਿ ਅੱਜ ਦੇ ਸਮੇਂ ‘ਚ ਵੀ ਜੇਕਰ ਕੋਈ ਸਿੱਖ ਕੌਮ ਨੂੰ ਇਕੱਠੀ ਕਰ ਸਕਦਾ ਹੈ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਇਸੇ ਲਈ ਵਿਰੋਧੀਆਂ ਵੱਲੋਂ ਇਸ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

- Advertisement -

Share this Article
Leave a comment