ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਿਆ ਸਿੱਧਾ ਅਸਤੀਫਾ ।

TeamGlobalPunjab
1 Min Read
ਬਠਿੰਡਾ ਸੀਟ ਜਿੱਤਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ‘ਚ ਲੋਕਾਂ ਮਿਲਣ ਪਹੁੰਚੇ । ਜਿੱਥੇ ਬਾਦਲ ਨੇ ਵੜਿੰਗ ਦੇ ਧਮਕੀ ਦੇਣ ਵਾਲੇ ਬਿਆਨ ‘ਤੇ ਮੋੜਵਾ ਜਵਾਬ ਦਿੱਤਾ ਹੈ । ਇਸ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਧੂਰੀ ‘ਚ ੪ ਸਾਲਾਂ ਦੀ ਬੱਚੀ ਨਾਲ ਹੋਏ ਜਬਰ ਜ਼ਨਾਹ ਮਾਮਲੇ ‘ਤੇ ਬੋਲਦੇ ਹੋਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਮੰਗਿਆ ਹੈ ।
ਅੱਗੇ ਬਾਦਲ ਨੇ ‘ਆਪ’ ‘ਚ ਖਹਿਰਾ, ਡਾ.ਗਾਂਧੀ ਵਲੋਂ ਇਕੱਠੇ ਹੋਣ ਦੀ ਚਰਚਾ ‘ਤੇ ਵੀ ਤੰਜ਼ ਕੱਸਦੇ ਹੋਏ ਕਿਹਾ ਕਿ ਸਾਰਾ ਕੁਝ ਤੀਲਾ -ਤੀਲਾ ਹੋ ਗਿਆ ਹੁਣ ਕੁਝ ਵੀ ਨਹੀਂ ਬਣਨ ਵਾਲਾ ਨਾਲ ਹੀ ਬਾਦਲ ਨੇ ਨਜਵੋਤ ਸਿੱਧੂ ਨੂੰ ਵੀ ਕਰੜੇ ਹੱਥੀ ਲਿਆ । ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੂੰ ਚੁੱਕ ਸਮਾਗਮ ਬਾਰੇ ਬਾਦਲ ਨੇ ਕਿਹਾ ਕਿ ਖੁਦ ਉਹ ਅਤੇ ਸੁਖਬੀਰ ਬਾਦਲ , ਹਰਸਿਮਰਤ ਬਾਦਲ ਸ਼ਾਮਿਲ ਹੋਣਗੇ।

 

Share this Article
Leave a comment