Pulwama Terrorist Was Adil Ahmad Dar

ਪੁਲਵਾਮਾ ਹਮਲਾ: ਜੈਸ਼ ਦੇ ਇਸ ਅੱਤਵਾਦੀ ਨੇ ਖੋਹ ਲਏ ਭਾਰਤ ਮਾਂ ਦੇ 44 ਸਪੂਤ

ਚੰਡੀਗੜ੍ਹ: ਕਸ਼ਮੀਰ ਤੋਂ ਸ੍ਰੀਨਗਰ ਜਾ ਰਹੀ ਸੀਆਰਪੀਐਫ ਦੀ 70 ਗੱਡੀਆਂ ਦੇ ਕਾਫਲੇ ‘ਤੇ ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਹੁਣ ਤੱਕ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਹਨ ਅਤੇ 25 ਤੋਂ ਜਿਆਦਾ ਜ਼ਖਮੀ ਹਨ। ਇਸ ਕਾਫਲੇ ‘ਚ ਸੀਆਰਪੀਐਫ ਦੇ 2500 ਜਵਾਨ ਸ਼ਾਮਲ ਸਨ।
Pulwama Terrorist Was Adil Ahmad Dar
ਇਸ ਹਮਲੇ ਦੀ ਜ਼ਿਮੇਦਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ ਕਾਰ ਨਾਲ ਟੱਕਰ ਮਾਰਨ ਵਾਲਾ ਸਥਾਨਕ 21 ਸਾਲਾ ਦਹਿਸ਼ਤਗਰਦ ‘ਆਦਿਲ ਅਹਿਮਦ’ ਪਿਛਲੇ ਸਾਲ ਹੀ ਅਪ੍ਰੈਲ ਮਹੀਨੇ ’ਚ ਜੈਸ਼-ਏ-ਮੁਹੰਮਦ ਨਾਲ ਜੁੜਿਆ ਸੀ। ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
Pulwama Terrorist Was Adil Ahmad Dar
ਹਮਲੇ ਤੋਂ ਪਹਿਲਾਂ ਆਦਿਲ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਸੀ। ਜਿਸ ਵੀਡੀਓ ਵਿੱਚ ਆਦਿਲ ਆਧੁਨਿਕ ਹਥਿਆਰਾਂ ਨਾਲ ਲੈਸ ਨਜ਼ਰ ਆ ਰਿਹਾ ਹੈ।
Pulwama Terrorist Was Adil Ahmad Dar
ਪੁਲਿਸ ਸੂਤਰਾਂ ਮੁਤਾਬਕ 10ਵੀਂ ਪਾਸ ਆਦਿਲ ‘ਸੀ ਕੈਟਾਗਰੀ’ ਦਾ ਦਹਿਸ਼ਤਗਰਦ ਸੀ। ਪਰਿਵਾਰ ਮੁਤਾਬਕ ਉਹ ਪਿਛਲੇ ਸਾਲ ਘਰੋਂ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਰਿਹਾ ਸੀ। ਵਿਡੀੳ ‘ਚ ‘ਆਦਿਲ’ ਵੱਲੋਂ ਕਿਹਾ ਗਿਆ ਕਿ, ”ਬਹੁਤ ਹੀ ਜਲਦ ਉਸਨੂੰ ਜਿੱਤ ਪ੍ਰਾਪਤ ਹੋਵੇਗੀ।” ਵੀਡੀੳ ਦੇ ਬੋਲਾਂ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਕਿਵੇਂ ਇਸ 21 ਸਾਲਾ ਦਹਿਸ਼ਤਗਰਦ ਦਾ ਦਿਮਾਗ ਕਾਬੂ ਕਰ ਇਸਨੂੰ ਅਤਵਾਦੀਆਂ ਵੱਲੋਂ ਵਰਤਿਆ ਗਿਆ ਹੈ।

Check Also

CWG 2022: ਦੇਖੋ ਪ੍ਰਧਾਨ ਮੰਤਰੀ ਦੀ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਦੀਆਂ ਖਾਸ ਤਸਵੀਰਾਂ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਵੇਰੇ 11 ਵਜੇ ਰਾਸ਼ਟਰਮੰਡਲ ਖੇਡਾਂ …

Leave a Reply

Your email address will not be published.