ਪੀ.ਏ.ਯੂ. ਨੇ ਲੱਕੀ ਸੀਡ ਡਰਿੱਲ ਤਕਨਾਲੋਜੀ ਦੇ ਪਸਾਰ ਲਈ ਕੀਤਾ ਸਮਝੌਤਾ

TeamGlobalPunjab
2 Min Read

ਲੁਧਿਆਣਾ: ਪੀ.ਏ.ਯੂ. ਨੇ ਅੱਜ ਮਲੇਰਕੋਟਲਾ ਸਥਿਤ ਖੇਤੀ ਔਜ਼ਾਰ ਬਨਾਉਣ ਵਾਲੀ ਇੱਕ ਫਰਮ ਭਗਵਾਨ ਇੰਜਨੀਅਰਿੰਗ ਵਰਕਸ ਨਾਲ ਇੱਕ ਸਮਝੌਤਾ ਕੀਤਾ। ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਦੀ ਨਿਗਰਾਨੀ ਹੇਠ ਹੋਇਆ ਇਹ ਸਮਝੌਤਾ ਪੀ.ਏ.ਯੂ. ਵੱਲੋਂ ਵਿਕਸਿਤ ਲੱਕੀ ਸੀਡ ਡਰਿੱਲ ਤਕਨਾਲੋਜੀ ਦੇ ਵਪਾਰੀਕਰਨ ਲਈ ਨੇਪਰੇ ਚੜ੍ਹਿਆ। ਇਸ ਸਮਝੌਤੇ ਵਿੱਚ ਸੰਬੰਧਿਤ ਫਰਮ ਵੱਲੋਂ ਸ੍ਰੀ ਨਿਰਮਲ ਸਿੰਘ ਨਿਰਦੇਸ਼ਕ ਭਗਵਾਨ ਇੰਜ. ਵਰਕਸ ਅਤੇ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਖਤ ਕੀਤੇ।

ਇਸ ਮੌਕੇ ਡਾ. ਬੈਂਸ ਨੇ ਸੰਬੰਧਿਤ ਫਰਮ ਨੂੰ ਪੀ.ਏ.ਯੂ. ਦੀ ਤਕਨੀਕ ਦੇ ਪਸਾਰ ਦਾ ਹਿੱਸਾ ਬਣਨ ਲਈ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਉਹਨਾਂ ਨੇ ਵੱਧ ਤੋਂ ਵੱਧ ਕਿਸਾਨਾਂ ਤੱਕ ਇਸ ਤਕਨੀਕ ਦੇ ਪਹੁੰਚਣ ਦੀ ਆਸ ਪ੍ਰਗਟਾਈ। ਇਸ ਮੌਕੇ ਸਹਾਇਕ ਫ਼ਸਲ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਲੱਕੀ ਸੀਡ ਡਰਿੱਲ ਮਸ਼ੀਨ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ-ਨਾਲ ਹੋਰ ਫ਼ਸਲਾਂ ਦੀ ਬਿਜਾਈ ਅਤੇ ਉਗਣ ਤੋਂ ਪਹਿਲਾਂ ਨਦੀਨ ਨਾਸ਼ਕ ਦੀ ਵਰਤੋਂ ਲਈ ਸਹਾਇਕ ਤਕਨੀਕ ਹੈ।

ਅਡਜੰਕਟ ਪ੍ਰੋਫੈਸਰ ਡਾ. ਐਸ. ਐਸ. ਚਾਹਲ ਨੇ ਇਸ ਮੌਕੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 52 ਤਕਨੀਕਾਂ ਦੇ ਵਪਾਰੀਕਰਨ ਲਈ 222 ਸੰਧੀਆਂ ਵੱਖ-ਵੱਖ ਫਰਮਾਂ ਨਾਲ ਕੀਤੀਆਂ ਹਨ ਜਿਨ•ਾਂ ਵਿੱਚ ਸਰ•ੋਂ ਦੀ ਹਾਈਬ੍ਰਿਡ ਨਸਲ, ਮਿਰਚਾਂ, ਮੱਕੀ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪੀ.ਏ.ਯੂ. ਐਸ ਐਮ ਐਸ, ਲੱਕੀ ਸੀਡ ਡਰਿੱਲ, ਪਾਣੀ ਪਰਖ ਕਿੱਟ, ਪੀ.ਏ.ਯੂ. ਹੈਪੀਸੀਡਰ, ਸਿਰਕਾ ਅਤੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਪ੍ਰਮੁੱਖ ਹਨ । ਇਸ ਮੌਕੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜ. ਵਿਭਾਗ ਦੇ ਪ੍ਰੋ. ਡਾ. ਰੋਹਨੀਸ਼ ਖੁਰਾਣਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Share this Article
Leave a comment