ਕਰਾਚੀ: ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ ਵਿੱਚ ਸੋਮਵਾਰ ਨੂੰ ਇੱਕ ਜ਼ਿਲ੍ਹਾ ਅਦਾਲਤ ਦੇ ਬਾਹਰ ਹੋਏ ਜ਼ਬਰਦਸਤ ਬੰਬ ਧਮਾਕੇ ਵਿੱਚ ਘੱਟੋ ਘਟ ਦੱਸ ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਲੱਗਭੱਗ ਲੋਕ ਜਖਮੀ ਹੋ ਗਏ ਮੀਡੀਆ ਤੋਂ ਆਈ ਖ਼ਬਰਾਂ ਮੁਤਾਬਿਕ ਇਹ ਅੰਕੜਾ ਦੱਸਿਆ ਗਿਆ ਹੈ।
ਡਾਨ ਅਖਬਾਰ ਦੀ ਖਬਰ ਦੇ ਮੁਤਾਬਕ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਸ਼ਹਿਰਾਹ ਏ ਅਦਾਲਤ ਦੇ ਕੋਲ ਕਵੇਟਾ ਪ੍ਰੈੱਸ ਕਲੱਬ ਨੇੜੇ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ
ਉੱਥੇ ਹੀ ਆਸ ਪਾਸ ਖੜ੍ਹੇ ਕਈ ਵਾਹਨ ਵੀ ਧਮਾਕੇ ਨਾਲ ਨੁਕਸਾਨੇ ਗਏ। ਸੁਰੱਖਿਆ ਕਰਮੀਆਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਸਵਰੂਪ ਵਾਰੇ ਵੀ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ ਹੈ।
ਕਵੇਟਾ ਸਿਵਿਲ ਹਸਪਤਾਲ ਦੇ ਬੁਲਾਰੇ ਵਸੀਮ ਬੇਗ ਦੇ ਮੁਤਾਬਕ ਇਸ ਘਟਨਾ ਵਿੱਚ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋਏ ਹਨ ਬਲੋਚਿਸਤਾਨ ਦੇ ਗ੍ਰਹਿ ਮੰਤਰੀ ਜਿਆ ਲੰਗੋਵ ਨੇ ਕਿਹਾ ਕਿ ਜਖ਼ਮੀਆਂ ਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।