ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਅੱਜ ਇੱਕ ਮਸਜਿਦ ਅੰਦਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ‘ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਰਾਜਧਾਨੀ ਕੁਏਟਾ ਨੇੜੇ ਕੁਚਲਾਕ ਸ਼ਹਿਰ ‘ਚ ਹੋਇਆ।
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਮਸਜਿਦ ‘ਚ ਬੰਬ ਧਮਾਕਾ ਹੋਇਆ ਜਿਸ ‘ਚ ਲਗਭਗ ਪੰਜ ਲੋਕਾਂ ਦੀ ਮੌਤ ਹੋ ਗਈ। ਧਮਾਕੇ ‘ਚ ਲਗਭਗ 15 ਲੋਕ ਜਖ਼ਮੀ ਹੋ ਗਏ ਹਨ।
ਖਬਰਾਂ ਅਨੁਸਾਰ ਬਲੋਚਿਸਤਾਨ ‘ਚ ਕਵੇਟਾ ਦੇ ਨੇੜ੍ਹੇ ਕੁਚਲਕ ‘ਚ ਇੱਕ ਮਸਜਿਦ ਅੰਦਰ ਬੰਬ ਧਮਾਕਾ ਹੋਇਆ ਹੈ । ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬੰਬ ਧਮਾਕਾ ਕਿਵੇਂ ਹੋਇਆ ਫਿਲਹਾਲ ਇਸ ਦੀ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।
ਇਸ ਤੋਂ ਪਹਿਲਾਂ ਇਸ ਸਾਲ ਮਈ ਦੇ ਮਹੀਨੇ ‘ਚ ਵੀ ਬਲੋਚਿਸਤਾਨ ਸੂਬੇ ‘ਚ ਇੱਕ ਮਸਜਿਦ ਦੇ ਨੇੜ੍ਹੇ ਜ਼ਬਰਦਸਤ ਰਿਮੋਟ-ਕੰਟਰੋਲ ਬੰਬ ਧਮਾਕਾ ਹੋਇਆ ਸੀ। ਜਿਸ ਵਿੱਚ ਚਾਰ ਪੁਲਿਸ ਅਧੀਕਾਰੀਆਂ ਦੀ ਮੌਤ ਹੋ ਗਈ ਸੀ ਤੇ 11 ਲੋਕ ਜਖ਼ਮੀ ਹੋਏ ਸਨ। ਇਹ ਘਟਨਾ ਉਸ ਵੇਲੇ ਹੋਈ ਸੀ ਜਦੋਂ ਲੋਕ ਰਾਜਸੀ ਰਾਜਧਾਨੀ ਕਵੇਟਾ ‘ਚ ਮਸਜਿਦ ਦੇ ਕੋਲ ਅਰਦਾਸ ਲਈ ਇਕੱਠੇ ਹੋਏ ਸਨ।