ਪਾਕਿਸਤਾਨੀ ਪਲੇਨ ਕਰੈਸ਼ ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ , 19 ਮੌਤਾਂ

TeamGlobalPunjab
1 Min Read

ਨਵੀ ਦਿੱਲੀ : : ਗੁਆਂਢੀ ਮੁਲਕ ਪਾਕਿਸਤਾਨ ਅੰਦਰ ਵਾਪਰੇ ਜਹਾਜ ਹਾਦਸੇ ਵਿਚ ਕਈ ਮਨੁੱਖੀ ਜਾਨਾ ਚਲੀਆਂ ਗਈ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦੁੱਖ ਸਾਂਝਾ ਕੀਤਾ ਗਿਆ ਹੈ । ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਪਾਕਿਸਤਾਨ ਅੰਦਰ ਪਲੇਨ ਕ੍ਰੈਸ਼ ਹੋਣ ਨਾਲ ਕਈ ਜਾਨਾ ਚਲੀਆਂ ਗਈਆਂ। ਸਾਡੀਆਂ ਹਮਦਰਦੀ ਮ੍ਰਿਤਕ ਪਰਿਵਾਰਦੇ ਨਾਲ ਹੈ ਅਤੇ ਅਸੀਂ ਜਖਮੀਆਂ ਦੇ ਠੀਕ ਹੋਣ ਲਈ ਅਰਦਾਸ ਕਰਦੇ ਹਾਂ ।

- Advertisement -

ਦਸ ਦੇਈਏ ਕਿ ਪਾਕਿਸਤਾਨ ਵਿਚ ਇਕ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਸਥਾਨਕ ਮੀਡੀਆ ਅਨੁਸਾਰ ਲਾਹੌਰ ਤੋਂ ਕਰਾਚੀ ਜਾ ਰਿਹਾ ਪੀਆਈਏ ਦਾ ਇਕ ਜਹਾਜ਼ ਕਰਾਚੀ ਦੇ ਹਵਾਈ ਅੱਡੇ ਨੇੜੇ ਕਰੈਸ਼ ਹੋ ਗਿਆ। ਏ 320 ਜਹਾਜ਼ ਵਿਚ ਤਕਰੀਬਨ ਸੌ ਯਾਤਰੀ ਸਨ। ਇਸ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ 88 ਯਾਤਰੀ ਅਤੇ ਚਾਲਕ ਦਲ ਦੇ 10 ਮੈਂਬਰ ਸਵਾਰ ਸਨ।

https://www.instagram.com/p/CAfI7eKhaAo/?utm_source=ig_web_copy_link

Share this Article
Leave a comment